ਰੱਖਿਆ ਮੰਤਰਾਲੇ ਨੇ ਦੇਸ਼ ‘ਚ 21 ਨਵੇਂ ਸੈਨਿਕ ਸਕੂਲਾਂ ਦੀ ਸਥਾਪਨਾ ਨੂੰ ਦਿੱਤੀ ਮਨਜ਼ੂਰੀ

by jaskamal

ਨਿਊਜ਼ ਡੈਸਕ : ਰੱਖਿਆ ਮੰਤਰਾਲਾ ਨੇ ਗੈਰ-ਸਰਕਾਰੀ ਸੰਗਠਨਾਂ, ਪ੍ਰਾਈਵੇਟ ਸਕੂਲਾਂ ਤੇ ਸੂਬਾ ਸਰਕਾਰਾਂ ਨਾਲ ਸਾਂਝੇਦਾਰੀ ’ਚ 21 ਨਵੇਂ ਆਰਮੀ ਸਕੂਲਾਂ ਦੀ ਸਥਾਪਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਵੇਂ ਸਕੂਲ ‘ਸਾਂਝੇਦਾਰੀ ਮੋਡ’ 'ਚ ਦੇਸ਼ ਭਰ ’ਚ 100 ਨਵੇਂ ਆਰਮੀ ਸਕੂਲਾਂ ਨੂੰ ਸ਼ੁਰੂ ਕਰਨ ਦੀ ਸਰਕਾਰ ਦੀ ਘੋਸ਼ਣਾ ਮੁਤਾਬਕ ਸਥਾਪਤ ਕੀਤੇ ਜਾਣਗੇ। ਇਕ ਬਿਆਨ ’ਚ ਕਿਹਾ ਗਿਆ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 100 ਨਵੇਂ ਆਰਮੀ ਸਕੂਲਾਂ ਦੀ ਸਥਾਪਨਾ ਦੇ ਦ੍ਰਿਸ਼ਟੀਕੋਣ ਦਾ ਉਦੇਸ਼ ਵਿਦਿਆਰਥੀਆਂ ਨੂੰ ਰਾਸ਼ਟਰੀ ਸਿੱਖਿਆ ਨੀਤੀ ਮੁਤਾਬਕ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰਨਾ ਹੈ ਅਤੇ ਹਥਿਆਰਬੰਦ ਫੋਰਸ ’ਚ ਸ਼ਾਮਲ ਹੋਣ ਸਮੇਤ ਕਰੀਅਰ ਦੇ ਬਿਹਤਰ ਮੌਕੇ ਉਪਲੱਬਧ ਕਰਾਉਣਾ ਹੈ।’’ਬਿਆਨ ’ਚ ਕਿਹਾ ਗਿਆ ਕਿ ਇਨ੍ਹਾਂ ’ਚੋਂ 17 ਸਕੂਲ ਬਰਾਊਨਫੀਲਡ ਸੰਚਾਲਤ ਸਕੂਲ ਹਨ ਅਤੇ 4 ਗਰੀਨਫੀਲਡ ਸਕੂਲ ਹਨ, ਜੋ ਛੇਤੀ ਹੀ ਕੰਮਕਾਜ ਸ਼ੁਰੂ ਕਰਨ ਵਾਲੇ ਹਨ।

ਮੰਤਰਾਲਾ ਨੇ ਕਿਹਾ, ‘‘ਜਿੱਥੇ ਗੈਰ-ਸਰਕਾਰੀ ਸੰਗਠਨਾਂ, ਟਰੱਸਟ, ਸੁਸਾਇਟੀ ਕੋਲ 12 ਮਨਜ਼ੂਰੀ ਪ੍ਰਾਪਤ ਨਵੇਂ ਸਕੂਲ ਦੀ ਹਿੱਸੇਦਾਰੀ ਹੈ। 6 ਪ੍ਰਾਈਵੇਟ ਸਕੂਲ ਤੇ 3 ਸੂਬਾ ਸਰਕਾਰ ਦੀ ਮਲਕੀਅਤ ਵਾਲੇ ਸਕੂਲ ਨੇ ਅਜਿਹੇ ਨਵੇਂ ਸਕੂਲਾਂ ਦੀ ਸੂਚੀ ’ਚ ਥਾਂ ਹਾਸਲ ਕੀਤੀ ਹੈ। ਇਨ੍ਹਾਂ ਸਕੂਲਾਂ ’ਚ ਨਵੇਂ ਆਰਮੀ ਸਕੂਲ ਪੈਟਰਨ ’ਚ ਪ੍ਰਵੇਸ਼ ਜਮਾਤ 6ਵੀਂ ਤੋਂ ਹੋਵੇਗਾ। ਮੰਤਰਾਲਾ ਨੇ ਇਹ ਵੀ ਕਿਹਾ ਕਿ 6ਵੀਂ ਜਮਾਤ ’ਚ ਘੱਟ ਤੋਂ ਘੱਟ 40 ਫ਼ੀਸਦੀ ਪ੍ਰਵੇਸ਼ ਉਨ੍ਹਾਂ ਉਮੀਦਵਾਰਾਂ ਦਾ ਹੋਵੇਗਾ, ਜਿਨ੍ਹਾਂ ਨੇ ਈ-ਕਾਉਂਸਲਿੰਗ ਦੇ ਜ਼ਰੀਏ ਅਖਿਲ ਭਾਰਤੀ ਸੈਨਿਕ ਸਕੂਲ ’ਚ ਪ੍ਰਵੇਸ਼ ਪ੍ਰੀਖਿਆ ਪਾਸ ਕੀਤੀ ਹੈ। ਮਨਜ਼ੂਰੀ ਪ੍ਰਾਪਤ ਨਵੇਂ ਆਰਮੀ ਸਕੂਲ ਲਈ ਸਿੱਖਿਆ ਸੈਸ਼ਨ 2022 ਦੇ ਪਹਿਲੇ ਹਫ਼ਤੇ ’ਚ ਸ਼ੁਰੂ ਹੋਣ ਦੀ ਸੰਭਾਵਨਾ ਹੈ।