ਬਦਮਾਸ਼ਾਂ ਨੇ ਘਰ ‘ਚ ਵੜ੍ਹ ਕੇ ਚਲਾਈਆਂ ਗੋਲੀਆਂ, 2 ਦੀ ਮੌਤ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਆਣਾ ਤੋਂ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਈ ਹੈ, ਜਿਥੇ ਜ਼ਿਲੇ ਹਾਸੀ ਦੇ ਇਕ ਘਰ 'ਚ 5 ਨੌਜਵਾਨਾਂ ਨੇ ਘਰ ਵਿੱਚ ਦਾਖਿਲ ਹੋ ਕੇ ਗੋਲੀਆਂ ਚਲਾ ਦਿੱਤਾ ਹਨ। ਇਸ ਹਮਲੇ ਦੌਰਾਨ ਬੰਟੀ ਯਾਦਵ ਦੀ ਪਤਨੀ ਤੇ ਮਾਂ ਦੀ ਮੌਕੇ ਤੇ ਮੌਤ ਹੋ ਗਈ ਸੀ ਜਦਕਿ ਫਾਇਨਾਂਸ ਵਰਕਰ ਸੀ ਬੰਟੀ ਯਾਦਵ ਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰਕੇ ਪਣੀ ਜਾਨ ਬਚਾਈ ਹੈ। ਜਿਕਰਯੋਗ ਹੈ ਕਿ ਬੰਟੀ ਯਾਦਵ ਫਾਇਨਾਂਸ ਦਾ ਕੰਮ ਕਰਦਾ ਹੈ, ਕੁਝ ਅਣਪਛਾਤੇ ਵਿਅਕਤੀਆਂ ਵਲੋਂ ਉਸ ਦੀ ਮਾਂ ਗੀਤਾ ਤੇ ਪਤਨੀ ਸੁਪਿਆ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਬੰਟੀ ਦੀ ਪਤਨੀ ਸੁਪਿਆ ਰਸੋਈ ਵਿੱਚ ਚਾਹ ਬਣਾ ਰਹੀ ਸੀ ਤੇ ਮਾਂ ਕਮਰੇ ਵਿੱਚ ਬੈਠੇ ਸੀ, ਗੋਲੀਆਂ ਮਾਰ ਕੇ ਕਤਲ ਕਰਨ ਤੋਂ ਬਾਅਦ ਹਮਲਾਵਰ ਬੰਟੀ ਦੀ ਕਾਰ ਲੈ ਕੇ ਫਰਾਰ ਹੋ ਗਏ। ਹਮਲਾਵਰ ਦੇ ਜਾਣ ਤੋਂ ਬਾਅਦ ਬੰਟੀ ਆਪਣੀ ਪਤਨੀ ਤਾਂ ਮਾਂ ਨੂੰ ਲੈ ਕੇ ਹਸਪਤਾਲ ਗਿਆ ਪਰ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।