ਬਰੈਂਟਫ਼ੋਰ੍ਡ , 25 ਜੁਲਾਈ ( NRI MEDIA )
ਕੈਨੇਡਾ ਦੇ ਸੂਬੇ ਉਨਟਾਰੀਓ ਦੇ ਵਿਚ ਇਕ ਦੋ ਸਾਲਾਂ ਦੀ ਬੱਚੀ ਦੇ ਕਾਰਨ ਅਧਿਕਾਰੀਆਂ ਨੇ ਐਮਬਰ ਅਲਰਟ ਜਾਰੀ ਕੀਤਾ ਸੀ, ਇਸ ਬੱਚੀ ਨੂੰ ਆਖ਼ਿਰੀ ਵਾਰ ਬਰੈਂਟਫੋਰਡ ਦੇ ਵਿਚ ਵੇਖਿਆ ਗਿਆ, ਇਸ ਅਲਰਟ ਨੂੰ ਵੀਰਵਾਰ ਸਵੇਰੇ 3 ਵਜੇ ਤੋਂ ਝੱਟ ਬਾਅਦ ਹੀ ਬਰੈਂਟਫ਼ੋਰ੍ਡ ਪੁਲਿਸ ਦੀ ਬਿਨਤੀ ਉੱਤੇ ਜਾਰੀ ਕਰ ਦਿੱਤਾ ਗਿਆ ਸੀ।
ਇਸ ਅਲਰਟ ਦੇ ਵਿਚ ਦਸਿਆ ਗਿਆ ਕਿ ਹੀਥਰ ਮਕਮਾਨਸ ਅਤੇ 37 ਸਾਲਾਂ ਸੰਭਵ ਦੋਸ਼ੀ ਸ਼ਾਨ ਮਕਮਾਨਸ ਨੂੰ ਆਖ਼ਿਰੀ ਵਾਰ ਰਾਤ ਦੇ 12:18 ਵਜੇ ਬ੍ਰਾਂਡਟਫ਼ੋਰ੍ਡ ਛੱਡਦੇ ਵੇਖਿਆ ਗਿਆ ਸੀ। ਪੁਲਿਸ ਦਾ ਮੰਨਣਾ ਹੈ ਕਿ ਇਹ ਇਕ ਬਾਲ ਅਗਵਾਈ ਦਾ ਕੇਸ ਹੈ, ਸੰਭਾਵਨਾ ਹੈ ਕਿ ਹੀਥਰ ਅਤੇ ਸ਼ਾਨ ਦੋ ਔਰਤਾਂ ਨਾਲ ਇਕ ਵਾਹਨ ਵਿਚ ਸਵਾਰ ਸਫ਼ਰ ਕਰ ਰਹੇ ਸਨ, ਇਹ ਵਾਹਨ ਹੈਮਿਲਟਨ ਦੇ ਕੋਲੋਂ ਬਰਾਮਦ ਹੋਇਆ।
ਹਾਲਾਂਕਿ ਸਵੇਰ ਦੇ 4:15 ਵਜੇ ਉਨਟਾਰੀਓ ਪੁਲਿਸ ਨੇ ਬੱਚੀ ਦੇ ਮਿਲ ਜਾਣ' ਤੇ ਇਸ ਐਮਬੇਰ ਅਲਰਟ ਨੂੰ ਰੱਦ ਵੀ ਕਰ ਦਿੱਤਾ ਅਤੇ ਇਸਦੀ ਸੂਚਨਾ ਐਮਬੇਰ ਅਲਰਟ ਉਨਟਾਰੀਓ ਦੇ ਟਵਿੱਟਰ ਅਕਾਊਂਟ ਉੱਤੇ ਦਿੱਤੀ ਗਈ ,ਅਜੇ ਤਕ ਇਹ ਨਹੀਂ ਪਤਾ ਲਗ ਸਕਿਆ ਕਿ ਇਹ ਬੱਚੀ ਕਿਥੋਂ ਮਿਲੀ ਅਤੇ ਸ਼ੱਕੀ ਦੋਸ਼ੀ ਨੂੰ ਗਿਰਫ਼ਤਾਰ ਕੀਤਾ ਗਿਆ ਹੈ ਜਾਂ ਨਹੀਂ।LOCATED - Missing child located. An amber alert was issued earlier this morning regarding a missing 2 year old child. The child has been safely located. The investigation is continuing. pic.twitter.com/ObvsLh1VmB
— Brantford Police (@BrantfordPolice) July 25, 2019



