ਲਾਈਟ ਰੇਲ ਟ੍ਰਾਂਜ਼ਿਟ ਪ੍ਰੋਜੈਕਟ ਸੁਰੱਖਿਅਤ, ਮਿਸੀਸਾਗਾ ਦੀ ਮੇਅਰ ਬੌਨੀ ਕਰੌਂਬੀ ਨੇ ਦਿਤਾ ਭਰੋਸਾ

by

ਓਂਟਾਰੀਓ ਡੈਸਕ (Vikram Sehajpal) : ਕੈਨੇਡਾ ਦੀ ਡਗ ਫ਼ੋਰਡ ਸਰਕਾਰ ਵੱਲੋਂ ਹੈਮਿਲਟਨ ਦਾ ਲਾਈਟ ਰੇਲ ਟ੍ਰਾਂਜ਼ਿਟ ਪ੍ਰੋਜੈਕਟ ਰੱਦ ਕੀਤੇ ਜਾਣ ਮਗਰੋਂ ਮਿਸੀਸਾਗਾ ਦੀ ਮੇਅਰ ਬੌਨੀ ਕਰੌਂਬੀ ਨੇ ਭਰੋਸਾ ਜ਼ਾਹਰ ਕੀਤਾ ਹੈ ਕਿ ਹੁਰਉਨਟਾਰੀਓ ਐਲ.ਆਰ.ਟੀ ਪ੍ਰੋਜੈਕਟ ਨਾਲ ਅਜਿਹਾ ਕੁਝ ਨਹੀਂ ਹੋਵੇਗਾ। ਦੱਸ ਦਈਏ ਕਿ ਹੁਰਉਨਟਾਰੀਓ ਪ੍ਰੋਜੈਕਟ ਦੀ ਉਸਾਰੀ  ਆਉਂਦੀ ਬਸੰਤ ਰੁੱਤ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਬੌਨੀ ਕਰੌਂਬੀ ਨੇ ਕਿਹਾ ਕਿ ਮਿਸੀਸਾਗਾ ਅਤੇ ਬਰੈਂਪਟਨ ਵਾਸੀਆਂ ਦੀ ਆਵਾਜਾਈ ਸੌਖੀ ਕਰਨ ਵਾਲਾ ਹੁਰਉਨਟਾਰੀਓ ਲਾਈਟ ਰੇਲ ਟ੍ਰਾਂਜ਼ਿਟ ਪ੍ਰੋਜੈਕਟ ਬਹੁਤ ਅੱਗੇ ਵਧ ਚੁੱਕਾ ਹੈ ਅਤੇ ਹੁਣ ਇਸ ਨੂੰ ਰੱਦ ਕੀਤੇ ਜਾਣ ਦੇ ਕੋਈ ਆਸਾਰ ਨਹੀਂ।

ਦੱਸ ਦੇਈਏ ਕਿ ਪਿਛਲੇ ਦਿਨੀਂ ਓਂਟਾਰੀਓ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਕੈਰੋਲੀਨ ਮਲਰੂਨੀ ਨੇ ਇਹ ਕਹਿੰਦਿਆਂ ਹੈਮਿਲਟਨ ਐਲ.ਆਰ.ਟੀ. ਪ੍ਰੋਜੈਕਟ ਰੱਦ ਕਰ ਦਿਤਾ ਸੀ ਕਿ ਇਸ ਦੀ ਸੰਭਾਵਤ ਲਾਗਤ ਇਕ ਅਰਬ ਡਾਲਰ ਵਾਧੇ ਨਾਲ 5.5 ਅਰਬ ਡਾਲਰ 'ਤੇ ਪਹੁੰਚ ਗਈ ਹੈ। ਓਂਟਾਰੀਓ ਦੇ ਇਨਫ਼ਰਾਸਟ੍ਰਕਚਰ ਵਿਭਾਗ ਅਤੇ ਮੈਟਰੋਲਿੰਕਸ ਵੱਲੋਂ ਅਪ੍ਰੈਲ 2018 ਵਿਚ ਹੈਮਿਲਟਨ ਐਲ.ਆਰ.ਟੀ. ਵਾਸਤੇ ਦਿਲਚਸਪੀ ਦੇ ਪ੍ਰਗਟਾਵੇ ਮੰਗੇ ਗਏ ਸਨ ਅਤੇ ਉਸਾਰੀ ਦਾ ਕੰਮ 2019 ਵਿਚ ਸ਼ੁਰੂ ਕੀਤਾ ਜਾਣਾ ਸੀ। ਮਿਸੀਸਾਗਾ ਦੀ ਮੇਅਰ ਨੇ ਅਖੀਰ ਵਿਚ ਕਿਹਾ ਕਿ ਹੁਰਉਨਟਾਰੀਓ ਐਲ.ਆਰ.ਟੀ. ਪ੍ਰੋਜੈਕਟ ਪੂਰੀ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ ਅਤੇ ਜਲਦ ਹੀ ਉਸਾਰੀ ਦਾ ਕੰਮ ਸ਼ੁਰੂ ਹੋ ਜਾਵੇਗਾ।

More News

NRI Post
..
NRI Post
..
NRI Post
..