ICC ਮਹਿਲਾ ਵਨ ਡੇ ’ਚ ਮਿਤਾਲੀ ਤੇ ਮੰਧਾਨਾ ਨੂੰ ਨੁਕਸਾਨ, ਜਾਣੋ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਪਤਾਨ ਮਿਤਾਲੀ ਰਾਜ ਤੇ ਸਮਿ੍ਰਤੀ ਮੰਧਾਨਾ ਜਾਰੀ ICC ਮਹਿਲਾ ਵਨ ਡੇ ਖਿਡਾਰੀਆਂ ਦੀ ਤਾਜ਼ਾ ਰੈਂਕਿੰਗ ਵਿਚ ਦੋ ਸਥਾਨ ਹੇਠਾਂ ਆ ਗਈਆਂ ਹਨ ਤੇ ਕ੍ਰਮਵਾਰ ਚੌਥੇ ਤੇ 10ਵੇਂ ਸਥਾਨ ’ਤੇ ਹਨ।

ਮਿਤਾਲੀ ਮਹਿਲਾ ਵਿਸ਼ਵ ਕੱਪ ਦੇ ਪਹਿਲੇ ਮੈਚ ਵਿਚ ਪਾਕਿਸਤਾਨ ਖ਼ਿਲਾਫ਼ ਨੌਂ ਹੀ ਦੌੜਾਂ ਬਣਾ ਸਕੀ ਜਦਕਿ ਮੰਧਾਨਾ ਨੇ 75 ਗੇਂਦਾਂ ਵਿਚ 52 ਦੌੜਾਂ ਬਣਾਈਆਂ। ਭਾਰਤ ਨੇ ਪਾਕਿਸਤਾਨ ’ਤੇ 107 ਦੌੜਾਂ ਨਾਲ ਜਿੱਤ ਦਰਜ ਕੀਤੀ।

64ਵੇਂ ਸਥਾਨ ’ਤੇ ਹੈ ਜਦਕਿ ਰਾਣਾ ਟਾਪ-100 ਵਿਚ ਨਹੀਂ ਹੈ। ਗੇਂਦਬਾਜ਼ਾਂ ’ਚ ਝੂਲਨ ਗੋਸਵਾਮੀ ਚੌਥੇ ਸਥਾਨ ’ਤੇ ਬਣੀ ਹੋਈ ਹੈ ਜਦਕਿ ਦੀਪਤੀ ਸ਼ਰਮਾ ਹਰਫ਼ਨਮੌਲਾ ਦੀ ਰੈਂਕਿੰਗ ਵਿਚ ਛੇਵੇਂ ਸਥਾਨ ’ਤੇ ਹੈ।

ਆਸਟ੍ਰੇਲੀਆ ਦੀ ਮੇਗ ਲੇਨਿੰਗ ਬੱਲੇਬਾਜ਼ਾਂ ਦੀ ਰੈਂਕਿੰਗ ਵਿਚ ਦੋ ਸਥਾਨ ਉੱਪਰ ਦੂਜੇ ਸਥਾਨ ’ਤੇ ਆ ਗਈ ਹੈ। ਉਹ ਚੋਟੀ ’ਤੇ ਕਾਬਜ ਹਮਵਤਨ ਏਲਿਸਾ ਹੀਲੀ ਤੋਂ 15 ਰੇਟਿੰਗ ਅੰਕ ਹੀ ਪਿੱਛੇ ਹੈ।

ਹਰਫ਼ਨਮੌਲਾ ਦੀ ਰੈਂਕਿੰਗ ਵਿਚ ਟਾਪ-ਪੰਜ ’ਚ ਪੁੱਜ ਕੇ ਚੌਥੇ ਸਥਾਨ ’ਤੇ ਹੈ। ਉਹ ਬੱਲੇਬਾਜ਼ਾਂ ਦੀ ਰੈਂਕਿੰਗ ਵਿਚ 12 ਸਥਾਨ ਚੜ੍ਹ ਕੇ 20ਵੇਂ ਤੇ ਗੇਂਦਬਾਜ਼ਾਂ ਵਿਚ ਤਿੰਨ ਸਥਾਨ ਚੜ੍ਹ ਕੇ 10ਵੇਂ ਸਥਾਨ ’ਤੇ ਹੈ।

More News

NRI Post
..
NRI Post
..
NRI Post
..