MLA ਅੰਗੁਰਾਲ ਦੇ ਭਰਾ ਨੇ ਡਾਕਟਰ ਨੂੰ ਦਿੱਤੀ ਧਮਕੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਵਿੱਚ ਲਗਾਤਾਰ ਸਿਆਸੀ ਆਗੂਆਂ ਵਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ। ਬੀਤੀ DCP ਨਰੇਸ਼ ਡੋਗਰਾ ਤੇ MLA ਰਮਨ ਅਰੋੜਾ ਦਾ ਵਿਵਾਦ ਹੋਇਆ ਸੀ। ਜਿਸ ਤੋਂ ਬਾਅਦ DCP ਨਰੇਸ਼ ਡੋਗਰਾ ਦੀ ਤਬਾਦਲਾ ਕਰ ਦਿੱਤਾ ਗਿਆ ਹੈ। ਹੁਣ MLA ਅੰਗੁਰਾਲ ਦੇ ਭਰਾ ਰਾਜਨ ਤੇ ਇਕ ਮਹਿਲਾ ਡਾਕਟਰ ਨੂੰ ਧਮਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਡਾਕਟਰ ਹਰਵੀਂਨ ਕੌਰ ਨੂੰ ਆਪਣੀ ਮਰਜ਼ੀ ਅਨੁਸਾਰ MLR ਕੱਟਣ ਤੇ ਸਸਪੈਂਡ ਕਰਨ ਦੀ ਧਮਕੀ ਸਟਾਫ ਨੂੰ ਮਾਨਸਿਕ ਤੋਰ ਤੇ ਪਰੇਸ਼ਾਨ ਕਰਨ ਦੇ ਦੋਸ਼ ਵਿੱਚ ਮੈਡੀਕਲ ਸੁਪਰਡੈਂਟ ਨੂੰ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਰਾ ਰਾਜਨ ਨੇ ਸ਼ਿਕਾਇਤ ਦਿੱਤੀ ਹੈ।

ਇਸ ਮਾਮਲੇ ਨੂੰ ਲੈ ਕੇ ਮੈਡੀਕਲ ਸਟਾਫ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਐਲਾਨ ਕੀਤਾ ਹੈ ਕਿ 11 ਬਜੇ ਤੋਂ ਬਾਅਦ ਉਹ ਹੜਤਾਲ ਤੇ ਚਲੇ ਜਾਣਗੇ। ਮੈਡੀਕਲ ਸੁਪਰਡੈਂਟ ਨੇ ਆਪਣੇ ਲੈਟਰ ਪੈਡ ਤੇ ਇਕ ਹੋਰ ਸ਼ਿਕਾਇਤ ਲਿਖ ਕੇ ਸਟਾਫ ਵਲੋਂ ਪੁਲਿਸ ਨੂੰ ਦੇ ਦਿੱਤਾ ਗਿਆ ਹੈ। ਡਾ.ਹਰਵੀਂਨ ਕੌਰ ਨੇ ਕਿਹਾ ਕਿ ਰਾਜਨ ਅੰਗੁਰਾਲ ਆਪਣੇ ਸਾਥੀਆਂ ਨਾਲ ਆਏ ਤੇ ਰਾਹੁਲ ਨਾਂ ਦੇ ਮਰੀਜ਼ ਦੀ MLR ਕੱਟਣ ਦਾ ਦਬਾਅ ਬਣਾ ਰਿਹਾ ਸੀ । ਉਨ੍ਹਾਂ ਨੇ ਕਿਹਾ ਕਿ ਰਾਜਨ ਨੇ ਉਨ੍ਹਾਂ ਨੂੰ ਧਮਾਕਿਆਂ ਕਿ ਇਸ ਸਮੇ ਉਨ੍ਹਾਂ ਦੀ ਸਰਕਾਰ ਹੈ ਤੇ ਜੇਕਰ ਉਨ੍ਹਾਂ ਦੇ ਕਹਿਣ ਅਨੁਸਾਰ MLR ਨਾ ਕੱਟੀ ਤਾਂ ਉਹ ਉਸਨੂੰ ਸਸਪੈਂਡ ਕਰਵਾ ਦੇਣਗੇ। ਡਾਕਟਰ ਨੇ ਕਿਹਾ ਜਦੋ ਮੈ ਉਨ੍ਹਾਂ ਨੂੰ ਮਨ੍ਹਾ ਕੀਤਾ ਤਾਂ ਰਾਜਨ ਨੇ 100 ਤੋਂ ਵੱਧ ਨੌਜਵਾਨਾਂ ਨੂੰ ਐਮਰਜੈਸੀ ਵਾਰਡ ਵਿੱਚ ਬੁਲਾ ਲਿਆ ਜਿਨ੍ਹਾਂ ਨੇ ਸਟਾਫ ਨਾਲ ਬੁਰਾ ਸਲੂਕ ਕੀਤਾ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।