ਵਿਧਾਇਕ ਲਾਡੀ ਸ਼ੇਰੋਵਾਲੀਆ ਦੇ ਭਤੀਜੇ ਦੀ ਕੈਨੇਡਾ ਦੇ ਸਰੀ ‘ਚ ਹਾਦਸੇ ਦੌਰਾਨ ਮੌਤ

by vikramsehajpal

ਸ਼ਾਹਕੋਟ (ਸਰਬ): ਕੈਨੇਡਾ ਦੇ ਸਰੀ ਸ਼ਹਿਰ ਵਿਚ ਮਲਸੀਆਂ ਦੇ ਰਹਿਣ ਵਾਲੇ ਪੰਜਾਬੀ ਨੌਜਵਾਨ ਜਸਮੇਰ ਸਿੰਘ ਖਹਿਰਾ ਦੀ ਇਕ ਹਾਦਸੇ ਵਿਚ ਮੌਤ ਹੋ ਗਈ। ਇਹ ਨੌਜਵਾਨ ਹਲਕਾ ਸ਼ਾਹਕੋਟ ਦੇ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦਾ ਭਤੀਜਾ ਅਤੇ ਸੀਨੀਅਰ ਕਾਂਗਰਸੀ ਆਗੂ ਅਜਮੇਰ ਸਿੰਘ ਖਾਲਸਾ ਦਾ ਪੁੱਤਰ ਸੀ।

ਜਾਣਕਾਰੀ ਦਿੰਦਿਆਂ ਸ਼ੂਗਰ ਮਿੱਲ ਨਕੋਦਰ ਦੇ ਚੇਅਰਮੈਨ ਅਸ਼ਵਿੰਦਰ ਸਿੰਘ ਨੀਟੂ ਤੇ ਮ੍ਰਿਤਕ ਦੇ ਭਰਾ ਸੰਤੋਖ ਸਿੰਘ ਖਹਿਰਾ ਨੇ ਦੱਸਿਆ ਕਿ ਜਸਮੇਰ ਸਿੰਘ ਆਪਣੇ ਇਕ ਹੋਰ ਸਾਥੀ ਅਮਨਦੀਪ ਸਿੰਘ ਕਾਹਲੋਂ ਵਾਸੀ ਅੰਮ੍ਰਿਤਸਰ ਨਾਲ ਏਟੀਵੀ ਰਾਈਡਿੰਗ ਕਰਨ ਪਹਾੜਾਂ ‘ਤੇ ਗਿਆ ਸੀ। ਆਉਂਦੇ ਸਮੇਂ ਬਾਈਕ ਦਾ ਸੰਤੁਲਨ ਵਿਗੜਨ ਕਾਰਨ ਦੋਵੇਂ ਜਣੇ 300 ਫੁੱਟ ਡੂੰਘੀ ਖੱਡ ਵਿਚ ਡਿੱਗ ਗਏ। ਦੋਵਾਂ ਨੌਜਵਾਨਾਂ ਨੂੰ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਜਸਮੇਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਗੰਭੀਰ ਜ਼ਖਮੀ ਹੋਏ ਅਮਨਦੀਪ ਸਿੰਘ ਦਾ ਇਲਾਜ ਸ਼ੁਰੂ ਕੀਤਾ।

ਨੀਟੂ ਨੇ ਦੱਸਿਆ ਕਿ ਜਸਮੇਰ ਸਿੰਘ ਦੀ ਪਤਨੀ ਤੇ ਬੱਚੇ ਭਾਰਤ ਆਏ ਹੋਏ ਸਨ ਤੇ ਵਾਪਸ ਕੈਨੇਡਾ ਜਾਣ ਲਈ ਦਿੱਲੀ ਏਅਰਪੋਰਟ ਵਿਖੇ ਮੌਜੂਦ ਸਨ, ਜਦੋਂ ਉਨ੍ਹਾਂ ਨੂੰ ਜਸਮੇਰ ਸਿੰਘ ਦੀ ਦਰਦਨਾਕ ਮੌਤ ਦੀ ਖਬਰ ਮਿਲੀ। ਉਨ੍ਹਾਂ ਦੱਸਿਆ ਕਿ ਜਸਮੇਰ ਸਿੰਘ ਦਾ ਅੰਤਿਮ ਸਸਕਾਰ ਸਾਹਲਾ ਨਗਰ (ਮਲਸੀਆਂ) ਵਿਖੇ ਹੀ ਕੀਤਾ ਜਾਵੇਗਾ ਤੇ ਮ੍ਰਿਤਕ ਦੇਹ ਨੂੰ ਭਾਰਤ ਮੰਗਵਾਉਣ ਲਈ ਯਤਨ ਆਰੰਭ ਕਰ ਦਿੱਤੇ ਗਏ ਹਨ।