MLA ਦੇ ਕਿਸਾਨ ਨੇ ਜੜਿਆ ਲਫੇੜਾ; ਅੱਗਿਓਂ MLA ਕਹਿੰਦਾ, ਓਹ ਨਹੀਂ-ਨਹੀਂ ਉਹ ਤਾਂ ਪਿਆਰ ਨਾਲ ਮਾਰਿਆ ਸੀ….

by jaskamal

ਨਿਊਜ਼ ਡੈਸਕ (ਜਸਕਮਲ) : ਸਿਆਸਤ ਆਪਣੀ ਸੱਤਾ ਕਾਬਜ਼ ਰੱਖਣ ਲਈ ਦਾਅ-ਪੇਚ ਤੋਂ ਬਿਨਾਂ ਗੱਲ ਨਹੀਂ ਬਣਦੀ। ਕੁਝ ਦੇਰ ਪਹਿਲਾਂ ਤਕ ਉਤਰ ਪ੍ਰਦੇਸ਼ ਦੇ ਉਨਾਓ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਸੀ, ਜਿਸ 'ਚ ਇਕ ਕਿਸਾਨ ਮੰਚ 'ਤੇ ਬੈਠੇ ਭਾਜਪਾ ਵਿਧਾਇਕ ਪੰਕਜ ਗੁਪਤਾ ਨੂੰ ਥੱਪੜ ਮਾਰਦਾ ਨਜ਼ਰ ਆ ਰਿਹਾ ਹੈ।

ਇਸ ਵੀਡੀਓ ਨੂੰ ਸਮਾਜਵਾਦੀ ਪਾਰਟੀ ਨੇ ਸ਼ੇਅਰ ਕੀਤਾ ਸੀ ਤੇ ਇਸ 'ਤੇ ਕਾਫੀ ਸਿਆਸਤ ਹੋ ਰਹੀ ਹੈ ਪਰ ਹੁਣ ਮਾਮਲਾ ਪੂਰੀ ਤਰ੍ਹਾਂ ਪਲਟ ਗਿਆ ਹੈ। ਦਰਅਸਲ ਭਾਜਪਾ ਵਿਧਾਇਕ ਤੇ ਬਜ਼ੁਰਗ ਕਿਸਾਨ ਨੇ ਹੱਸਦੇ-ਹੱਸਦੇ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਵੀਡੀਓ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਵਿਧਾਇਕ ਨੇ ਕਿਹਾ ਕਿ ਉਕਤ ਕਿਸਾਨ ਮੇਰੇ ਜਾਣਕਾਰ ਹਨ ਤੇ ਉਨ੍ਹਾਂ ਨੇ ਮੇਰੇ ਥੱਪੜ ਵੀ ਪਿਆਰ ਨਾਲ ਹੀ ਮਾਰਿਆ ਹੈ ਨਾ ਕਿ ਕਿਸੇ ਖੁੰਦਕ ਜਾਂ ਕਿਸੇ ਗੁੱਸੇ ਨਾਲ। ਅਜਿਹੀਆਂ ਅਫਵਾਹਾਂ ਫੈਲਾਉਣ ਦਾ ਕੋਈ ਫਾਇਦਾ ਨਹੀਂ ਹੈ।

More News

NRI Post
..
NRI Post
..
NRI Post
..