ਇਮਰਾਨ ਖਾਨ ਨੂੰ ਇਜ਼ਤ ਨਹੀਂ ਦਿੰਦੇ ਮੋਦੀ : ਮਰੀਅਮ

by

ਪੰਜਾਬ ਪਾਕਿਸਤਾਨ (ਵਿਕਰਮ ਸਹਿਜਪਾਲ) : ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਜੋਕਿ ਜੇਲ 'ਚ ਬੰਦ ਹੈ|  ਉਸ ਨੇ ਮੰਗਲਵਾਰ ਨੂੰ ਇਮਰਾਨ ਖਾਨ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪਾਕਿਸਤਾਨੀ ਹਮਰੁਤਬਾ ਨੂੰ ਸਨਮਾਨ ਨਹੀਂ ਦਿੰਦੇ। ਉਨ੍ਹਾਂ ਨੇ ਕਿਹਾ ਕਿ ਫਰਵਰੀ 'ਚ ਵੀ ਮੋਦੀ ਨੇ ਇਮਰਾਨ ਦਾ ਫੋਨ ਨਹੀਂ ਚੁੱਕਿਆ ਸੀ। ਪਾਕਿਸਤਾਨ ਦੇ 1998 ਦੇ ਪ੍ਰਮਾਣੂ ਪ੍ਰੀਖਣਾਂ ਦੇ ਸਬੰਧ 'ਚ ਇਥੇ ਮਾਡਲ ਟਾਊਨ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਮਰੀਅਮ ਨੇ ਕਿਹਾ ਕਿ ਇਮਰਾਨ ਖਾਨ ਨੇ ਸ਼ਿਕਾਇਤ ਕੀਤੀ ਸੀ ਕਿ ਭਾਰਤੀ ਪ੍ਰਧਾਨ ਮੰਤਰੀ ਨੇ ਉਨ੍ਹਾਂ ਦਾ ਫੋਨ ਨਹੀਂ ਚੁੱਕਿਆ। 

ਉਸ ਸਮੇਂ ਦੋਵਾਂ ਦੇਸ਼ਾਂ ਦੇ ਵਿਚਾਲੇ ਤਣਾਅ ਚੋਟੀ 'ਤੇ ਸੀ। ਤਾਕਤਵਰ ਫੌਜ ਦਾ ਜ਼ਿਕਰ ਕਰਦੇ ਹੋਏ ਮਰੀਅਮ ਨੇ ਕਿਹਾ ਕਿ ਮੋਦੀ ਤੇ ਦੁਨੀਆ ਦੇ ਹੋਰ ਰਾਸ਼ਟਰ ਪ੍ਰਧਾਨ ਕਿਉਂ ਇਮਰਾਨ ਨੂੰ ਸਨਮਾਨ ਨਹੀਂ ਦਿੰਦੇ, ਕਿਉਂਕਿ ਉਹ ਜਾਣਦੇ ਹਨ ਕਿ ਤੁਸੀਂ ਕਿਸੇ ਦੀ ਮਦਦ ਨਾਲ ਲੋਕਾਂ ਦੀਆਂ ਵੋਟਾਂ ਚੋਰੀ ਕਰਕੇ ਸੱਤਾ 'ਚ ਆਏ ਹੋ। ਤੁਸੀਂ ਕਿਸੇ ਦੇ ਇਸ਼ਾਰੇ 'ਤੇ ਚੱਲਦੇ ਹੋ। ਉਨ੍ਹਾਂ ਕਿਹਾ ਕਿ ਇਮਰਾਨ ਖਾਨ ਤੁਹਾਡਾ ਦਰਜਾ ਕਿਸੇ ਕਠਪੁਤਲੀ ਤੋਂ ਜ਼ਿਆਦਾ ਕੁਝ ਨਹੀਂ ਹੈ। ਦੁਨੀਆ 'ਚ ਤੁਹਾਡਾ ਕੋਈ ਸਨਮਾਨ ਨਹੀਂ ਹੈ। ਮਰੀਅਮ ਨੇ ਕਿਹਾ ਕਿ ਇਮਰਾਨ, ਸ਼ਰੀਫ ਨੂੰ 'ਮੋਦੀ ਦਾ ਦੋਸਤ' ਕਿਹਾ ਕਰਦੇ ਸਨ।

More News

NRI Post
..
NRI Post
..
NRI Post
..