ਮੋਦੀ ਜੀ ਤੁਹਾਡੀ ਚੁੱਪੀ ਨਫ਼ਰਤ ਨਾਲ ਭਰੀਆਂ ਆਵਾਜ਼ਾਂ ਨੂੰ ਉਤਸ਼ਾਹਿਤ ਕਰ ਰਹੀ ਐ : ਆਈਆਈਐੱਮ ਸਟਾਫ

by jaskamal

ਨਿਊਜ਼ ਡੈਸਕ (ਜਸਕਮਲ) : ਇਕ ਖੁੱਲ੍ਹੇ ਪੱਤਰ 'ਚ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਦੇ ਵਿਦਿਆਰਥੀਆਂ ਤੇ ਫੈਕਲਟੀ ਮੈਂਬਰਾਂ ਦੇ ਇਕ ਸਮੂਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ 'ਚ ਨਫ਼ਰਤ ਭਰੇ ਭਾਸ਼ਣ ਤੇ ਜਾਤੀ ਆਧਾਰਿਤ ਹਿੰਸਾ ਦੇ ਖਿਲਾਫ ਬੋਲਣ ਦੀ ਬੇਨਤੀ ਕੀਤੀ। ਪੱਤਰ 'ਤੇ ਆਈਆਈਐੱਮ-ਅਹਿਮਦਾਬਾਦ ਤੇ ਆਈਆਈਐੱਮ-ਬੈਂਗਲੁਰੂ ਦੇ ਕੁਝ ਵਿਦਿਆਰਥੀਆਂ ਤੇ ਫੈਕਲਟੀ ਮੈਂਬਰਾਂ ਵੱਲੋਂ ਦਸਤਖਤ ਕੀਤੇ ਗਏ ਸਨ।

ਹਸਤਾਖਰਕਾਰਾਂ ਨੇ ਕਿਹਾ ਕਿ ਇਨ੍ਹਾਂ ਮੁੱਦਿਆਂ 'ਤੇ ਪ੍ਰਧਾਨ ਮੰਤਰੀ ਦੀ ਚੁੱਪੀ ਨਫ਼ਰਤ ਨਾਲ ਭਰੀਆਂ ਆਵਾਜ਼ਾਂ ਨੂੰ ਉਤਸ਼ਾਹਤ ਕਰ ਰਹੀ ਹੈ। ਇਸ ਪੱਤਰ 'ਚ ਹਾਲ ਹੀ 'ਚ ਹਰਿਦੁਆਰ ਧਰਮ ਸਭਾ ਦੇ ਸਮਾਗਮ ਸਬੰਧੀ ਦੱਸਿਆ ਗਿਆ ਹੈ, ਜਿੱਥੇ ਕੁਝ ਹਿੰਦੂ ਧਾਰਮਿਕ ਨੇਤਾਵਾਂ ਨੇ ਲੋਕਾਂ ਨੂੰ ਮੁਸਲਮਾਨਾਂ ਵਿਰੁੱਧ ਹਥਿਆਰ ਚੁੱਕਣ ਦੀ ਅਪੀਲ ਕੀਤੀ ਤੇ ਨਸਲਕੁਸ਼ੀ ਦਾ ਸੱਦਾ ਦਿੱਤਾ।