ਮੋਦੀ ਨੇ ਦੇਹਰਾਦੂਨ-ਦਿੱਲੀ ਐਕਸਪ੍ਰੈੱਸ ਸੜਕ ਦਾ ਨੀਂਹ ਪੱਥਰ ਰੱਖਿਆ, 8700 ਕਰੋੜ ਦੀ ਲਾਗਤ ਨਾਲ ਬਣੇਗੀ 175 ਕਿਲੋਮੀਟਰ ਲੰਬੀ ਸੜਕ

by jaskamal

ਨਿਊਜ਼ ਡੈਸਕ (ਜਸਕਮਲ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਹਰਾਦੂਨ-ਦਿੱਲੀ ਐਕਸਪ੍ਰੈੱਸ ਸੜਕ ਦਾ ਨੀਂਹ ਪੱਥਰ ਰੱਖਣ ਸਣੇ ਵਰਚੂਅਲ ਢੰਗ ਨਾਲ 18 ਹਜ਼ਾਰ ਕਰੋੜ ਦੀਆਂ ਵਿਕਾਸ ਯੋਜਨਾਵਾਂ ਦੇ ਨੀਂਹ-ਪੱਥਰ ਰੱਖੇ ਤੇ ਕਈ ਵਿਕਾਸ ਯੋਜਨਾਵਾਂ ਉੱਤਰਾਖੰਡ ਵਾਸੀਆਂ ਨੂੰ ਸਮਰਪਿਤ ਕੀਤੀਆਂ। ਦੇਹਰਾਦੂਨ-ਦਿੱਲੀ ਐਕਸਪ੍ਰੈੱਸ ਸੜਕ 175 ਕਿਲੋਮੀਟਰ ਲੰਬੀ ਹੋਵੇਗੀ, ਜਿਸ ’ਤੇ 8700 ਕਰੋੜ ਰੁਪਏ ਦੀ ਲਾਗਤ ਆਏਗੀ।

ਇਸ ਨਾਲ ਦੋਹਾਂ ਸ਼ਹਿਰਾਂ ਦੀ ਦੂਰੀ ਢਾਈ ਘੰਟਿਆਂ 'ਚ ਤੈਅ ਹੋ ਜਾਵੇਗੀ। ਇਸ ਤੋਂ ਇਲਾਵਾ ਮੋਦੀ ਨੇ 220 ਕਰੋੜ ਦੀ ਲਾਗਤ ਨਾਲ ਬਦਰੀਨਾਥ ਧਾਮ ਤੇ 54 ਕਰੋੜ ਦੀ ਲਾਗਤ ਨਾਲ ਗੰਗੋਤਰੀ ਤੇ ਯਮਨੋਤਰੀ ਖੇਤਰ 'ਚ ਕਈ ਵਿਕਾਸ ਯੋਜਨਾਵਾਂ ਤੇ ਲਛਮਣ ਝੂਲਾ ਪੁਲ ਨੇੜੇ ਗੰਗਾ ਨਦੀ 'ਤੇ 69 ਕਰੋੜ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ 132 ਮੀਟਰ ਲੰਬੇ ਪੁਲ ਦਾ ਨੀਂਹ-ਪੱਥਰ ਵੀ ਰੱਖਿਆ।