ਅਬੋਹਰ ‘ਚ ਬੋਲੇ ਮੋਦੀ; “ਡਬਲ ਇੰਜਣ” ਵਾਲੀ ਸਰਕਾਰ ਚਾਹੁੰਦਾ ਹੈ ਪੰਜਾਬ

by jaskamal

ਨਿਊਜ਼ ਡੈਸਕ (ਜਸਕਮਲ) : ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਪੰਜਾਬ ਫੇਰੀ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੀ ਚੋਣ ਰੈਲੀ ਨੂੰ ਸੰਬੋਧਨ ਕਰ ਲਈ ਅਬੋਹਰ ਪਹੁੰਚੇ ਹਨ। ਆਪਣੇ ਸੰਬੋਧਨ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਜਾਬ "ਡਬਲ ਇੰਜਣ" ਵਾਲੀ ਸਰਕਾਰ ਚਾਹੁੰਦਾ ਹੈ।ਭਾਜਪਾ ਦੀ ਸਰਕਾਰ ਆਈ ਤਾਂ ਨਸ਼ਾ ਤੇ ਰੇਤ ਮਾਫੀਆ ਦਾ ਸਫਾਇਆ ਹੋਵੇਗਾ। ਇਕ ਵਾਰ 5 ਸਾਲ ਦੀ ਸੇਵਾ ਦਾ ਮੌਕਾ ਦਿਓ।

ਪੰਜਾਬ ’ਚ ਨਵੇਂ ਵਿਜ਼ਨ ਤੇ ਨਵੀਂ ਸੋਚ ਵਾਲੀ ਸਰਕਾਰ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਕਾਂਗਰਸ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਨੇ ਕਿਸਾਨਾਂ ਨੂੰ ਹਮੇਸ਼ਾ ਧੋਖਾ ਦਿੱਤਾ ਹੈ। ਸਾਡੀ ਸਰਕਾਰ ਦੇ ਸਮੇਂ ਅਨਾਜ ਦੀ ਰਿਕਾਰਡ ਖਰੀਦ ਹੋਈ। ਇੱਥੋਂ ਦੇ ਕਿਸਾਨਾਂ ਨੂੰ ਨਵੀਂ ਸੋਚ ਤੇ ਵਿਜ਼ਨ ਵਾਲੀ ਸਰਕਾਰ ਚਾਹੀਦੀ ਹੈ। ਕਿਸਾਨ ਨੂੰ ਬਿਹਤਰ ਫ਼ਸਲ, ਘੱਟ ਲਾਗਤ ਅਤੇ ਬਿਹਤਰ ਕੀਮਤ ਦੀ ਲੋੜ ਹੈ। ਇਸ ਲਈ ਸਾਡੀ ਸਰਕਾਰ ਬੀਜ ਤੋਂ ਬਾਜ਼ਾਰ ਤੱਕ ਨਵੇਂ ਪ੍ਰਬੰਧ ਬਣਾ ਰਹੀ ਹੈ।