ਕਿਸਾਨਾਂ ਲਈ ਕੰਮ ਕਰਨ ਵਾਲੇ ਮੋਦੀ ਕਿਸਾਨ ਵਿਰੋਧੀ ਨਹੀਂ ਹੋ ਸਕਦੇ :ਹੇਮਾ ਮਾਲਿਨੀ

by vikramsehajpal

ਦਿੱਲੀ,(ਦੇਵ ਇੰਦਰਜੀਤ) :ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਲਈ ਇੰਨਾ ਕੰਮ ਕਰ ਰਹੇ ਹਨ ਤਾਂ ਉਹ 'ਕਿਸਾਨ ਵਿਰੋਧੀ' ਕਿਵੇਂ ਹੋ ਸਕਦੇ ਹਨ। ਲੋਕ ਸਭਾ ਵਿਚ ਬਜਟ 'ਤੇ ਚਰਚਾ ਵਿਚ ਹਿੱਸਾ ਲੈਂਦੇ ਹੋਏ ਹੇਮਾ ਮਾਲਿਨੀ ਨੇ ਕਿਹਾ,

ਉਨ੍ਹਾਂ ਕਿਹਾ ਕਿ ਇਤਿਹਾਸ ਵਿਚ ਪਹਿਲੀ ਵਾਰ ਸਿਹਤ ਖੇਤਰ ਵਿਚ ਬਜਟ ਵਿਚ 137 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਭਾਜਪਾ ਸਾਂਸਦ ਨੇ ਕਿਹਾ ਕਿ ਪਿਛਲੇ ਸਾਡੇ 6 ਸਾਲਾਂ ਵਿਚ ਗਰੀਬਾਂ ਲਈ ਕਈ ਯੋਜਨਾਵਾਂ ਲਿਆਈਆਂ ਗਈਆਂ ਤਾਂ ਕਿ ਸਾਰੇ ਭਾਈਚਾਰਿਆਂ ਦੇ ਲੋਕ ਸਨਮਾਨ ਨਾਲ ਜੀਅ ਸਕਣ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਜੀਵਨ ਵਿਚ ਪਰਿਵਰਤਨ ਲਿਆਉਣ ਲਈ ਕਈ ਵਿਵਸਥਾਵਾਂ ਕੀਤੀਆਂ ਗਈਆਂ ਹਨ। ਕਿਸਾਨਾਂ ਦੇ ਫ਼ਾਇਦੇ ਲਈ ਕਈ ਪ੍ਰੋਗਰਾਮ ਚਲਾਏ ਜਾ ਰਹੇ ਹਨ। ਉਨ੍ਹਾਂ ਨੇ ਸਵਾਲ ਕੀਤਾ, 'ਜੋ (ਪ੍ਰਧਾਨ ਮੰਤਰੀ) ਕਿਸਾਨਾਂ ਲਈ ਲਗਾਤਾਰ ਕੰਮ ਕਰਦੇ ਆ ਰਹੇ ਹਨ ਤਾਂ ਫਿਰ ਉਹ ਕਿਸਾਨ ਵਿਰੋਧੀ ਕਿਵੇਂ ਹੋ ਗਏ?'