ਭਾਰਤ ‘ਚ ਸੱਬ ਤੋਂ ਜਾਦਾ ਟਵਿੱਟਰ ਤੇ ਮੋਦੀ ਦੇ ਸਮਰਥਕ

by vikramsehajpal

ਦਿੱਲੀ (ਦੇਵ ਇੰਦਰਜੀਤ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ 'ਤੇ ਇਕ ਹੋਰ ਉਪਲੱਬਧੀ ਹਾਸਲ ਕੀਤੀ ਹੈ। ਨਰਿੰਦਰ ਮੋਦੀ ਮਾਈਕ੍ਰੋ-ਬਲਾਗਿੰਗ ਸਾਈਟ ਟਵਿੱਟਰ 'ਤੇ ਦੁਨੀਆ 'ਚ ਸਭ ਤੋਂ ਵੱਧ ਫੋਲੋਅ ਕੀਤੇ ਜਾਣ ਵਾਲੇ ਰਾਜਨੇਤਾ ਬਣ ਗਏ ਹਨ। ਪੀ.ਐੱਮ. ਮੋਦੀ ਦੇ ਟਵਿੱਟਰ ਅਕਾਊਂਟ ਨੇ 70 ਮਿਲੀਅਨ 7 ਕਰੋੜ ਫੋਲੋਅਰਜ਼ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਉਪਲੱਬਧੀ ਦੇ ਨਾਲ, ਪੀ.ਐੱਮ. ਮੋਦੀ ਹੁਣ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪਛਾੜਦੇ ਹੋਏ ਟਵਿੱਟਰ 'ਤੇ ਸਭ ਤੋਂ ਵੱਧ ਫੋਲੋਅ ਕੀਤੇ ਜਾਣ ਵਾਲੇ ਰਾਜਨੇਤਾਵਾਂ ਦੀ ਸੂਚੀ 'ਚ ਸਿਖਰ 'ਤੇ ਪਹੁੰਚ ਗਏ ਹਨ।

ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ 129.8 ਮਿਲੀਅਨ ਤੋਂ ਵੱਧ ਫੋਲੋਅਰਜ਼ ਨਾਲ ਸਿਖਰ 'ਤੇ ਜਗ੍ਹਾ ਬਣਾਈ ਹੋਈ ਹੈ। ਇਸ ਸਾਲ ਦੀ ਸ਼ੁਰੂਆਤ 'ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦ ਟਵਿੱਟਰ ਅਕਾਊਂਟ ਸਸਪੈਂਡ ਹੋਣ ਤੋਂ ਬਾਅਦ ਪੀ.ਐੱਮ. ਮੋਦੀ ਦਾ ਨਾਮ ਟਵਿੱਟਰ 'ਤੇ ਲੋਕਪ੍ਰਿਯ ਨੇਤਾਵਾਂ ਦੀ ਸੂਚੀ 'ਚ ਦੂਜੇ ਨੰਬਰ 'ਤੇ ਹੈ। ਟਰੰਪ ਦੇ ਨਿੱਜੀ ਟਵਿੱਟਰ ਹੈਂਡਲ ਨੂੰ ਕਰੀਬ 88.7 ਮਿਲੀਅਨ ਯਾਨੀ 8.87 ਕਰੋੜ ਲੋਕ ਫੋਲੋਅ ਕਰ ਰਹੇ ਸਨ। ਉਸ ਦੌਰਾਨ ਦੁਨੀਆ ਦੇ ਸਰਗਰਮ ਨੇਤਾਵਾਂ ਦੀ ਲਿਸਟ 'ਚ ਪੀ.ਐੱਮ. ਮੋਦੀ ਤੀਜੇ ਨੰਬਰ 'ਤੇ ਸਨ। ਆਪਣੇ ਰਾਜਨੀਤਕ ਬਿਆਨ ਦੇਣ ਲਈ ਹਮੇਸ਼ਾ ਟਵਿੱਟਰ ਦੀ ਵਰਤੋਂ ਕਰਨ ਵਾਲੇ ਪੀ.ਐੱਮ. ਮੋਦੀ ਨੇ 2009 ਤੋਂ ਟਵਿੱਟਰ ਦਾ ਇਸਤੇਮਾਲ ਕੀਤਾ ਸੀ।