by nripost
ਮੋਗਾ (ਜਸਪ੍ਰੀਤ): ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਸਥਿਤੀ ਉਸ ਸਮੇਂ ਨਾਜ਼ੁਕ ਬਣ ਗਈ ਜਦੋਂ ਕਿਸਾਨ ਯੂਨੀਅਨ ਦੇ ਆਗੂ ਤੇ ਵਪਾਰੀ ਆਪਸ 'ਚ ਭਿੜ ਗਏ। ਗੱਲ ਇਥੋਂ ਤਕ ਪਹੁੰਚ ਗਈ ਕਿ ਦੋਵਾਂ ਧਿਰਾਂ ਵਿਚਾਲੇ ਟਕਰਾਅ ਦੀ ਸਥਿਤੀ ਬਣਦੀ ਦੇਖ ਕਿਸਾਨ ਯੂਨੀਅਨ ਦੇ ਆਗੂਆਂ ਨੇ ਆੜ੍ਹਤੀਆ ਐਸੋਸੀਏਸ਼ਨ ਦੇ ਆਗੂ ਦੇ ਸਿਰ 'ਤੇ ਸੱਟਾਂ ਮਾਰ ਦਿੱਤੀਆਂ। ਪਹਿਲਾਂ ਕਿਸਾਨਾਂ ਨੇ ਧਰਨਾ ਲਗਾ ਦਿੱਤਾ ਅਤੇ ਫੇਰ ਰੋਹ 'ਚ ਆਏ ਕੁਝ ਵਪਾਰੀਆਂ ਮੰਡੀ ਨਿਹਾਲ ਸਿੰਘ ਵਾਲਾ ਮੇਨ ਚੌਂਕ ਜਾਮ ਕਰ ਦਿੱਤਾ। ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ। ਮਾਮਲਾ ਕਿਸਾਨਾਂ ਨੂੰ ਕੋਈ ਗਲਤ ਬੀਜ਼ ਦੇਣ ਦਾ ਹੈ, ਇਹ ਪਤਾ ਲੱਗਾ ਹੈ ਕਿ ਕਿਸਾਨਾਂ ਇਕ ਦੁਕਾਨ ਅੱਗੇ ਧਰਨਾ ਲਗਾ ਦਿੱਤਾ ਸੀ, ਜਦੋਂ ਇਸ ਸਬੰਧੀ ਆੜ੍ਹਤੀਆ ਐਸੋਸੀਏਸ਼ਨ ਦੇ ਆਗੂ ਜੌਲੀ ਗਰਗ ਧਰਨਾ ਕਾਰੀਆਂ ਕੋਲ ਪਹੁੰਚੇ ਤਾਂ ਸਥਿਤੀ ਵਿਗੜ ਗਈ ਅਤੇ ਧਰਨਾਕਾਰੀਆਂ ਨੇ ਜੌਲੀ ਗਰਗ ਦੇ ਸਿਰ ਤੇ ਸੱਟਾਂ ਮਾਰ ਕਿ ਜ਼ਖ਼ਮੀ ਕਰ ਦਿੱਤਾ।