ਮੰਮੀ -ਪਾਪਾ, ਮੈ ਇੰਜੀਨੀਅਰ ਨਹੀ ਬਣ ਸਕਦੀ ਲਿਖ ਵਿਦਿਆਰਥਣ ਨੇ ਚੁੱਕਿਆ ਇਹ ਖੌਫਨਾਕ ਕਦਮ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਆਣਾ ਦੇ ਪਾਣੀਪਤ 'ਚ ਇੱਕ ਵਿਦਿਆਰਥਣ ਨੇ ਚੋਖੀ ਮੰਜਿਲ ਤੋਂ ਛਾਲ ਮਾਰ ਜੀਵਨ ਲੀਲਾ ਖ਼ਤਮ ਕਰ ਲਈ। ਇਸ ਘਟਨਾ ਤੋਂ ਬਾਅਦ ਹਫੜਾ -ਦਫੜੀ ਮੱਚ ਗਈ ਤੇ ਗਾਰਡ ਨੇ ਮੌਕੇ 'ਤੇ ਹੀ ਇਸ ਘਟਨਾ ਦੀ ਸੂਚਨਾ ਕਾਲਜ ਦੇ ਸਰਾਫ ਨੂੰ ਦਿੱਤੀ। ਦੱਸਿਆ ਜਾ ਰਿਹਾ ਜਦੋ ਵਿਦਿਆਰਥਣ ਨੇ ਛਾਲ ਮਾਰੀ ਤਾਂ ਕਾਲਜ ਅਧਿਕਾਰੀਆਂ ਵਲੋਂ ਕੁੜੀ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਜਾਣਕਾਰੀ ਅਨੁਸਾਰ ਵਿਦਿਆਰਥਣ ਜਾਨਵੀ ਪਾਣੀਪਤ ਦੀ ਰਹਿਣ ਵਾਲੀ ਹੈ । ਉਹ ਪਾਈਟ ਕਾਲਜ ਵਿੱਚ ਕੰਪਿਊਟਰ ਸਾਇੰਸ ਦੀ ਵਿਦਿਆਰਥਣ ਸੀ । ਬੀਤੀ ਦਿਨੀਂ ਉਸ ਨੇ ਕਾਲਜ ਦੀ ਚੋਥੀ ਮੰਜਿਲ ਤੋਂ ਛਾਲ ਮਾਰ ਦਿੱਤੀ । ਜਿਸ ਕਾਰਨ ਉਸ ਦੀ ਮੌਤ ਹੋ ਗਈ । ਫਿਲਹਾਲ ਪੁਲਿਸ ਵਲੋਂ ਸ਼ੱਕ ਜਤਾਇਆ ਜਾ ਰਿਹਾ ਕਿ ਕੁੜੀ ਨੇ ਖ਼ੁਦਕੁਸ਼ੀ ਕੀਤੀ ਹੈ । ਪੁਲਿਸ ਅਧਿਕਾਰੀ ਨੇ ਕਿਹਾ ਜਾਂਚ ਦੌਰਾਨ ਵਿਦਿਆਰਥਣ ਕੋਲੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ। ਪੁਲਿਸ ਵਲੋਂ ਮਾਮਲਾ ਦਰਜ਼ ਕਰਕੇ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।