ਚੀਨ ਬਾਕਸ ਆਫਿਸ ਵਿਚ ਫਿਲਮ ‘ਮੋਮ’ ਨੇ ਤੋੜਿਆ ‘ਅੰਧਾਧੁਨ’ ਫਿਲਮ ਦਾ ਰਿਕਾਰਡ

by

ਨਵੀਂ ਦਿੱਲੀ,13 ਮਈ , ਰਣਜੀਤ ਕੌਰ ( NRI MEDIA )

ਚੀਨ ਵਿਚ ਮਰਹੂਮ ਸ੍ਰੀ ਦੇਵੀ ਦੀ ਫਿਲਮ "ਮੋਮ" ਨੂੰ ਰਿਲੀਜ ਕੀਤਾ ਗਿਆ ਅਤੇ ਪਹਿਲੇ ਹੀ ਦਿਨ ਇਸ ਫਿਲਮ ਨੇ 11.47 ਕਰੋੜ ਰੁਪਏ ਕਮਾਏ , ਫਿਲਮ ਅਤੇ ਟ੍ਰੇਡ ਆਲੋਚਕ ਤਰਨ ਆਦਰਸ਼ ਨੇ ਟਵਿਟਰ ਤੇ ਫਿਲਮ ਦੇ ਬਾਕਸ ਆਫਿਸ ਕਲੇਕਸ਼ਨ ਬਾਰੇ ਦਸਦੇ ਹੋਏ ਕਿਹਾ ਕਿ ਇਸ ਫਿਲਮ ਨੇ ਪਿਛਲੇ ਮਹੀਨੇ ਰਿਲੀਜ ਹੋਈ ਫਿਲਮ "ਅੰਧਾਧੂਨ" ਤੋ ਜਿਆਦਾ ਪੈਸੇ ਕਮਾ ਕੇ ਨਵਾ ਰਿਕਾਰਡ ਬਣਾਇਆ ਹੈ।


ਪਹਿਲਾ ਇਹ ਫਿਲਮ 22 ਮਾਰਚ ਨੂੰ ਰਿਲੀਜ ਹੋਣੀ ਸੀ।ਫਿਲਮ ਵਿਚ ਅਕਸ਼ੇ ਖੰਨਾ, ਨਵਾਜ਼ੁਦੀਨ ਸਿੱਦੀਕੀ ਅਤੇ ਪਾਕਿਸਤਾਨੀ ਅਭਿਨੇਤਾ ਅਦਨਾਨ ਸਿੱਦੀਕੀ ਅਤੇ ਸੇਜਲ ਅਲੀ ਵੀ ਅਹਿਮ ਭੂਮਿਕਾ ਵਿਚ ਹਨ , ਸ੍ਰੀ ਦੇਵੀ ਦੇ ਪਤੀ ਬੋਨੀ ਕਪੂਰ ਨੇ ਵੀ ਇੱਕ ਭਾਵੁਕ ਮੈਸਜ ਸਾਂਝਾ ਕਰਦੇ ਹੋਏ ਲਿਖਿਆ ਕਿ ਅੱਜ "ਮੋਮ" ਫਿਲਮ ਚੀਨ ਵਿਚ ਵੀ ਰਿਲੀਜ ਹੋਈ ਹੈ ਅਤੇ ਮੇਰੇ ਲਈ ਇਹ ਬਹੁਤ ਭਾਵੁਕ ਪਲ ਹੈ ਉਨਾ ਨਾਲ ਹੀ ਕਿਹਾ ਕਿ ਉਹ ਜ਼ੀ ਸਟੂਡੀਓ ਦਾ ਧੰਨਵਾਦ ਕਰਦੇ ਹਨ ਕਿ ਉਨਾ ਨੇ ਸ੍ਰੀ ਦੀ ਆਖਰੀ ਫਿਲਮ ਨੂੰ ਏਨੇ ਦਰਸ਼ਕਾਂ ਤਕ ਪਹੁੰਚਾਇਆ। ਓਹ ਉਮੀਦ ਕਰਦੇ ਹਨ ਕਿ  ਉਥੇ ਵੀ ਦਰਸ਼ਕ ਫਿਲਮ ਨਾਲ ਜੁੜਨਗੇ।

ਇਹ ਸ੍ਰੀ ਦੇਵੀ ਦੀ ਮੌਤ ਤੋ ਪਹਿਲਾ ਆਖਰੀ ਫਿਲਮ ਸੀ ਅਤੇ ਇਸ ਫਿਲਮ ਨੂੰ ਆਲੋਚਕਾਂ ਅਤੇ ਦਰਸ਼ਕਾਂ ਦੁਆਰਾ ਕਾਫੀ ਸਰਾਹਿਆ ਗਿਆ ਸੀ , ਇਸ ਫਿਲਮ ਨੂੰ ਲਈ ਸ੍ਰੀ  ਦੇਵੀ ਨੂੰ ਬੈਸਟ ਐਕਟਰਸ ਅਤੇ ਬੈਸਟ ਬੈਕ ਗਰਾਊਂਡ ਸਕੋਰ ਲਈ ਏ. ਆਰ. ਰਹਿਮਾਨ ਨੂੰ ਦੋ ਨੈਸ਼ਨਲ ਐਵਾਰਡ ਵੀ ਮਿਲੇ ਸਨ , ਇਹ ਫਿਲਮ ਅਮਰੀਕਾ,ਇੰਗਲੈਂਡ,ਰੂਸ,ਪੋਲੈਂਡ ਅਤੇ ਯੂ. ਏ. ਈ. ਵਿਚ ਪਹਿਲਾ ਹੀ ਰਿਲੀਜ ਹੋ ਚੁੱਕੀ ਹੈ।