ਕੈਨੇਡਾ ਦੇ ਮੌਂਟਰੀਅਲ ਵਿੱਚ ਹੜਾ ਦੇ ਕਰਨ ਐਮਰਜੈਂਸੀ ਹਾਲੇ ਵੀ ਲਾਗੂ – ਆਰਮੀ ਵਲੋਂ ਬਚਾਅ ਕਾਰਜ ਜਾਰੀ

by

ਮੌਂਟਰੀਅਲ , 29 ਅਪ੍ਰੈਲ ( NRI MEDIA )

ਕੈਨੇਡਾ ਦੇ ਕਈ ਵੱਡੇ ਸ਼ਹਿਰਾਂ ਵਿੱਚ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ , ਲਗਾਤਰ ਮੀਂਹ ਨੇ ਦਰਿਆਵਾਂ ਦੇ ਪਾਣੀ ਦਾ ਪੱਧਰ ਹੋਰ ਜ਼ਿਆਦਾ ਵਧਾ ਦਿੱਤਾ ਹੈ , ਕਿਊਬੈਕ ਦੇ ਕੁਝ ਹਿੱਸਿਆਂ ਵਿੱਚ ਪਿਛਲੇ ਦਿਨੀਂ 60 ਮਿਲੀਮੀਟਰ ਵਰਖਾ ਹੋਈ ਹੈ ਜਿਸ ਤੋਂ ਬਾਅਦ ਸਿਟੀ ਆਫ ਮੌਂਟਰੀਅਲ ਨੇ ਐਮਰਜੈਂਸੀ ਨੂੰ ਪੰਜ ਦਿਨ ਹੋਰ ਵਧਾਉਣ ਦਾ ਫੈਸਲਾ ਕੀਤਾ ਹੈ ,ਇਹ ਫੈਸਲਾ ਐਤਵਾਰ ਦੀ ਦੁਪਹਿਰ ਨੂੰ ਪੇਰੇਫੌਂਡਜ਼-ਰੋਕਸਬਰੋ ਦੇ ਬੋਰੋ ਵਿਚ ਆਯੋਜਿਤ ਇਕ ਕੌਂਸਲ ਦੀ ਮੀਟਿੰਗ ਵਿਚ ਕੀਤਾ ਗਿਆ ,ਇਸ ਹੁਕਮ ਕਾਰਨ ਹਰ ਵਿਅਕਤੀ ਨੂੰ ਸ਼ਹਿਰ ਤੋਂ ਬਾਹਰ ਕੱਢਣਾ ਲਾਜ਼ਮੀ ਹੈ , ਇਲਾਕੇ ਵਿੱਚ ਕੈਨੇਡੀਅਨ ਆਰਮੀ ਲਈ ਗਈ ਹੈ , ਆਰਮੀ ਵਲੋਂ ਵੱਡੇ ਪੱਧਰ ਤੇ ਬਚਾਅ ਕਾਰਜ ਜਾਰੀ ਹਨ |


ਮੌਂਟਰੀਅਲ ਫਾਇਰ ਚੀਫ ਬਰੁਨੋ ਲੈਕੰਸ, ਜੋ ਐਮਰਜੈਂਸੀ ਰਾਹਤ ਕਾਰਜਾਂ ਦੇ ਮੁਖੀ ਹਨ ਉਨ੍ਹਾਂ ਨੇ ਕਿਹਾ ਕਿ ਹਾਲੇ ਵੀ ਸਾਨੂੰ ਬਹੁਤ ਸਾਰਾ ਕੰਮ ਕਰਨਾ ਪਵੇਗਾ ,ਉਨ੍ਹਾਂ ਨੇ ਕਿਹਾ, "ਅਸੀਂ ਅਜੇ ਵੀ ਅੱਜ ਅਤੇ ਕੱਲ੍ਹ ਦੇ ਪਾਣੀ ਦੇ ਪੱਧਰ ਵਿੱਚ ਵਾਧੇ ਦੀ ਉਮੀਦ ਕਰ ਰਹੇ ਹਾਂ , ਪਿਏਰਫੰਡਸ ਮੇਅਰ ਜਿਮ ਬੇਇਸ ਨੇ ਕਿਹਾ ਕਿ ਬਰੋ ਵਿਚ ਪਾਣੀ ਦਾ ਪੱਧਰ ਹੁਣ ਤਕ 2017 ਦੇ ਤਬਾਹਕੁਨ ਬਸੰਤ ਹੜ੍ਹਾਂ ਤੋਂ ਵੀ ਵੱਧ ਗਿਆ ਹੈ |

ਮੋਨਟ੍ਰੀਅਲ ਸ਼ਹਿਰ ਨੂੰ ਸੜਕ ਬੰਦ ਕਰਨ ਦਾ ਆਨਲਾਈਨ ਅਪਡੇਟ ਕੀਤਾ ਗਿਆ ਹੈ , ਐਮਰਜੈਂਸੀ ਦੇ ਇਸ ਫ਼ਰਮਾਨ ਕਾਰਨ ਸ਼ਹਿਰ ਤੋਂ ਹਰ ਇਕ ਨੂੰ ਲਾਜ਼ਮੀ ਬਾਹਰ ਕੱਢਣ ਦਾ ਆਰਡਰ ਦਿੱਤਾ ਗਿਆ ਹੈ ,ਇਹ ਆਰਡਰ ਫਾਇਰ ਡਿਪਾਰਟਮੈਂਟ ਵਲੋਂ ਵੀ ਦਿੱਤਾ ਗਿਆ ਹੈ, ਮੇਅਰ ਵਾਲੈਰੀ ਪਾਂਟੇ ਨੇ ਇਕ ਪ੍ਰੈਸ ਕਾਨਫਰੰਸ ਵਿਚ ਇਹ ਐਲਾਨ ਕੀਤਾ , ਉਨ੍ਹਾਂ ਨੇ ਕਿਹਾ ਕਿ ਪ੍ਰਾਇਮਰੀ ਹਾਲਾਤ ਪੋਰਿਫੰਡਜ਼-ਰੋਕਸਬੋਰੋ, ਈਲ-ਬਿਸਰਰ ਅਤੇ ਅਹੁੰਤਸੀ-ਕਾਰਟੀਵਿਲਲ ਵਰਗੇ ਪ੍ਰਭਾਵਤ ਬੋਰੋਂ ਵਿੱਚ ਸਥਿਰ ਹਨ ਜਦਕਿ ਸ਼ਹਿਰ ਦੇ ਵਿੱਚ ਨਿਰੰਤਰ ਮੀਂਹ ਪੈਣ ਕਾਰਨ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ |

ਇਸ ਸਮੇਂ ਕੈਨੇਡਾ ਦੇ ਕਈ ਹਿੱਸੇ ਭਿਆਨਕ ਹੜ ਦੇ ਕੇਹਰ ਨਾਲ ਲੜ ਰਹੇ ਹਨ , ਹਜ਼ਾਰਾਂ ਸੁਰਖਿਆ ਕਰਮੀਆਂ ਅਤੇ ਕੈਨੇਡੀਅਨ ਫੌਜੀਆਂ ਨੂੰ ਬਚਾਅ ਕਾਰਜਾਂ ਲਈ ਲਗਾਇਆ ਗਿਆ ਹੈ |

More News

NRI Post
..
NRI Post
..
NRI Post
..