ਮੂਸੇਵਾਲਾ ਕਤਲ ਮਾਮਲਾ : ਅਫਸਾਨਾ ਖਾਨ ਕੋਲੋਂ 5 ਘੰਟਿਆਂ ਤੱਕ ਚੱਲੀ ਪੁੱਛਗਿੱਛ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੱਧੂ ਮੂਸੇਵਾਲਾ ਕਤਲ ਮਾਮਲੇ ਨੂੰ ਲੈ ਕੇ ਅਫਸਾਨਾ ਖਾਨ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਮੂਸੇਵਾਲਾ ਦੇ ਕਤਲ ਕਾਂਡ ਨੂੰ ਲੈ ਕੇ NIA ਵਲੋਂ ਅਫਸਾਨਾ ਕੋਲੋਂ 5 ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ । ਦੱਸਿਆ ਜਾ ਰਿਹਾ ਅਫਸਾਨਾ ਖਾਨ ਤੋਂ ਅੱਜ ਵੀ NIA ਵਲੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ। ਦੱਸ ਦਈਏ ਕਿ ਅਫਸਾਨਾ ਖਾਨ ਨੇ ਇਕ ਪੋਸਟ ਸਾਂਝੀ ਕਰਕੇ ਲਿਖਿਆ ਕਿ ਉਹ ਅੱਜ 26 ਅਕਤੂਬਰ ਨੂੰ ਲਾਈਵ ਹੋ ਕੇ ਕੁਝ ਖਾਸ ਗੱਲਾਂ ਕਰੇਗੀ। ਨਾਲ ਹੀ ਉਸ ਨੇ ਜਸਟਿਸ ਫ਼ਾਰ ਸਿੱਧੂ ਮੂਸੇਵਾਲਾ ਵੀ ਲਿਖਿਆ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਅਫਸਾਨਾ ਖਾਨ ਸਿੱਧੂ ਨੂੰ ਲੈ ਕੇ ਕੁਝ ਵੱਡੇ ਖੁਲਾਸੇ ਕਰ ਸਕਦੀ ਹੈ । ਜ਼ਿਕਰਯੋਗ ਹੈ ਕਿ ਅਫਸਾਨਾ ਖਾਨ ਸਿੱਧੂ ਮੂਸੇਵਾਲਾ ਦੀ ਮੂੰਹ ਬੋਲੀ ਭੈਣ ਹੈ। ਸੂਤਰਾਂ ਅਨੁਸਾਰ NIA ਵਲੋਂ ਕੀਤੇ ਕਈ ਸਵਾਲਾਂ ਦੇ ਅਫਸਾਨਾ ਖਾਨ ਨੇ ਜਵਾਬ ਨਹੀਂ ਦਿੱਤੇ ਹਨ।