Moosewala Murder Case : Gangster ਰੂਪਾ ਤੇ ਕੁੱਸਾ ਨੂੰ ਲੈ ਕੇ ਅਹਿਮ ਖ਼ੁਲਾਸਾ

by jaskamal

ਨਿਊਜ਼ ਡੈਸਕ : Sidhu Moosewala ਦੇ ਕਤਲਕਾਂਡ ’ਚ 6 Gangsters 'ਚੋਂ 4 ਪੁਲਿਸ ਦੀ ਗ੍ਰਿਫ਼ਤ ਚ ਹਨ ਤੇ ਬਾਕੀ ਮਾਮਲੇ ਸ਼ਾਮਲ 2 ਸ਼ੂਟਰਾਂ ਜਗਰੂਪ ਰੂਪਾ ਤੇ ਮਨੂੰ ਕੁੱਸਾ ਦਾ ਕੱਲ੍ਹ ਅੰਮ੍ਰਿਤਸਰ ’ਚ ਪੁਲਿਸ ਐਨਕਾਊਂਟਰ ਕਰ ਦਿੱਤਾ ਸੀ। ਪੁਲਿਸ ਵੱਲੋਂ ਜਾਂਚ ਤੋਂ ਬਾਅਦ ਇਨ੍ਹਾਂ ਦੋਵਾਂ ਸ਼ੂਟਰਾਂ ਖ਼ਿਲਾਫ਼ ਦਰਜ FIR ਦੀ ਕਾਪੀ ਸਾਹਮਣੇ ਆਈ ਹੈ, ਜਿਸ ’ਚ ਅਹਿਮ ਖ਼ੁਲਾਸਾ ਹੋਇਆ ਹੈ। ਡੀਐੱਸਪੀ (ਏਟੀਐੱਫ) ਵਿਕਰਮਜੀਤ ਸਿੰਘ ਬਰਾੜ ਦੇ ਬਿਆਨਾਂ ਦੇ ਆਧਾਰ ’ਤੇ ਇਹ ਪਰਚਾ ਦਰਜ ਕੀਤਾ ਗਿਆ ਸੀ। ਇਸ FIR ’ਚ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਜਗਰੂਪ ਸਿੰਘ ਰੂਪਾ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਮਨਪ੍ਰੀਤ ਕੁੱਸਾ ਬੱਧਨੀ ਕਲਾਂ ਕੋਲ ਆਧੁਨਿਕ ਹਥਿਆਰ ਹਨ ਤੇ ਇਹ ਦੋਵੇਂ ਸ਼ੂਟਰ ਸਤਨਾਮ ਸਿੰਘ ਦੀ ਹਵੇਲੀ ’ਚ ਰੁਕੇ ਹੋਏ ਹਨ।

ਇਸ ਪਿੱਛੋਂ ਇਸ ਥਾਂ ਦੀ ਘੇਰਾਬੰਦੀ ਕਰ ਕੇ ਹੋਰ ਅਫ਼ਸਰਾਂ ਨੂੰ ਬੁਲਾਇਆ ਗਿਆ। ਇਸ ਦੌਰਾਨ 277 ਹੋਰ ਪੁਲਸ ਮੁਲਾਜ਼ਮ ਮੌਕੇ ’ਤੇ ਪਹੁੰਚੇ ਸੀ। ਇਨ੍ਹਾਂ ਦੋਵਾਂ ਸ਼ਾਰਪ ਸ਼ੂਟਰਾਂ ਨੂੰ ਆਤਮਸਮਰਪਣ ਲਈ ਕਿਹਾ ਜਾਂਦਾ ਹੈ ਪਰ ਇਹ ਫਾਇਰਿੰਗ ਕਰਨੀ ਸ਼ੁਰੂ ਕਰ ਦਿੰਦੇ ਹਨ। ਇਸ ਦੌਰਾਨ ਪੁਲਸ ਮੁਲਾਜ਼ਮ ਜ਼ਖ਼ਮੀ ਹੋ ਜਾਂਦੇ ਹਨ। ਇਸ ਪਿੱਛੋਂ ਹੋਰ ਮੁਲਾਜ਼ਮਾਂ ਨੂੰ ਮੁਕਾਬਲੇ ਲਈ ਭੇਜਿਆ ਜਾਂਦਾ ਹੈ। ਇਸ ਤਰ੍ਹਾਂ ਕਾਫੀ ਜੱਦੋ-ਜਹਿਦ ਤੋਂ ਬਾਅਦ ਦੋਵਾਂ ਸ਼ਾਰਪ ਸ਼ੂਟਰਾਂ ਨੂੰ ਮਾਰ ਦਿੱਤਾ ਜਾਂਦਾ ਹੈ।

More News

NRI Post
..
NRI Post
..
NRI Post
..