ਕੈਨੇਡਾ ‘ਚ ਵਧ ਰਹੀਆਂ ਹਨ ਕਤਲ ਦੀਆਂ ਵਾਰਦਾਤਾਂ

by mediateam

ਓਂਟਾਰੀਓ (ਵਿਕਰਮ ਸਹਿਜਪਾਲ) : ਕੈਨੇਡਾ ਦੇ ਬਰੈਂਪਟਨ ਤੇ ਮਿਸੀਸਾਗਾ 'ਚ ਕਤਲ ਦੀਆਂ ਵਾਰਦਾਤਾਂ ਵਧ ਰਹੀਆਂ ਹਨ। ਪੀਲ ਪੁਲਸ ਵਲੋਂ ਪੇਸ਼ ਕੀਤੀ ਗਈ ਰਿਪੋਰਟ ਮੁਤਾਬਕ 2018 'ਚ 9334 ਹਿੰਸਕ ਵਾਰਦਾਤਾਂ ਸਾਹਮਣੇ ਆਈਆਂ। 2017 'ਚ 8112 ਵਾਰਦਾਤਾਂ ਦਰਜ ਕੀਤੀਆਂ ਗਈਆਂ ਸਨ। ਹਿੰਸਕ ਅਪਰਾਧਾਂ 'ਚ ਸਭ ਤੋਂ ਜ਼ਿਆਦਾ ਕਤਲ ਦੀਆਂ ਵਾਰਦਾਤਾਂ ਰਹੀਆਂ। ਬੀਤੇ ਸਾਲ ਪੀਲ ਇਲਾਕੇ 'ਚ 26 ਲੋਕਾਂ ਦਾ ਕਤਲ ਹੋਇਆ ਸੀ ਤੇ 2017 'ਚ ਇਹ ਅੰਕੜਾ 16 ਸੀ। ਇਸ ਤਰ੍ਹਾਂ ਨਾਲ ਕਤਲ ਦੀਆਂ ਵਾਰਦਾਤਾਂ 'ਚ 58 ਫੀਸਦੀ ਦਾ ਵਾਧਾ ਹੋਇਆ ਹੈ। 

ਇਸੇ ਤਰ੍ਹਾਂ ਨਾਲ ਬੰਦੂਕ ਦੀ ਨੋਕ 'ਤੇ ਲੁੱਟ-ਖੋਹ ਦੀਆਂ ਵਾਰਦਾਤਾਂ 'ਚ 29 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਬੀਤੇ ਸਾਲ ਲੁੱਟ ਦੀਆਂ ਕੁੱਲ 1051 ਵਾਰਦਾਤਾਂ ਸਾਹਮਣੇ ਆਈਆਂ ਜਦਕਿ 2017 'ਚ 903 ਵਾਰਦਾਤਾਂ ਦਰਜ ਕੀਤੀਆਂ ਗਈਆਂ। ਸਿਰਫ ਅਪਰਾਧਕ ਵਾਰਦਾਤਾਂ ਹੀ ਨਹੀਂ ਸਗੋਂ ਜਾਨਲੇਵਾ ਹਾਦਸਿਆਂ 'ਚ ਵੀ ਪਿਛਲੇ ਸਾਲ 36 ਫੀਸਦੀ ਦਾ ਵਾਧਾ ਹੋਇਆ। 2018 'ਚ 36 ਜਾਨਲੇਵਾ ਹਾਦਸੇ ਵਾਪਰੇ ਜਦਕਿ 2017 'ਚ ਇਨ੍ਹਾਂ ਦੀ ਗਿਣਤੀ 25 ਦਰਜ ਕੀਤੀ ਗਈ ਸੀ।

More News

NRI Post
..
NRI Post
..
NRI Post
..