3 ਸਾਲਾਂ ‘ਚ 13.13 ਲੱਖ ਤੋਂ ਵੱਧ ਕੁੜੀਆਂ ਤੇ ਔਰਤਾਂ ਹੋਈਆਂ ਲਾਪਤਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੇਸ਼ 'ਚ 2019 ਤੋਂ 2021 'ਚ 18 ਸਾਲ ਤੋਂ ਵੱਧ ਉਮਰ ਦੀਆਂ 10,61,648 ਔਰਤਾਂ ਤੇ ਉਸ ਤੋਂ ਘੱਟ ਉਮਰ ਦੀਆਂ 2,51,430 ਕੁੜੀਆਂ ਲਾਪਤਾ ਹੋਈਆਂ ਹਨ। ਦੱਸ ਦਈਏ ਕਿ ਬੀਤੀ ਦਿਨੀਂ ਸਸੰਦ 'ਚ ਪੇਸ਼ ਕੀਤੇ ਗਏ ਕੇਂਦਰੀ ਗ੍ਰਹਿ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਹੁਣ ਤੱਕ ਦੇਸ਼ ਭਰ 'ਚ 13.13 ਲੱਖ ਤੋਂ ਵੱਧ ਕੁੜੀਆਂ ਤੇ ਔਰਤਾਂ ਲਾਪਤਾ ਹੋਈਆਂ ਹਨ। ਦੱਸਿਆ ਜਾ ਰਿਹਾ ਸਭ ਤੋਂ ਵੱਧ ਮੱਧ ਪ੍ਰਦੇਸ਼ ਤੇ ਬੰਗਾਲ 'ਚ ਕੁੜੀਆਂ ਤੇ ਮਹਿਲਾਵਾਂ ਲਾਪਤਾ ਹੋਈਆਂ।

ਇਸ ਦੇ ਨਾਲ ਹੀ ਹੁਣ ਦਿੱਲੀ 'ਚ ਕੁੜੀਆਂ ਤੇ ਔਰਤਾਂ ਦੇ ਗਾਇਬ ਹੋਣ ਦੀ ਗਿਣਤੀ ਵੱਧ ਰਹੀ ਹੈ । ਸਰਕਾਰ ਨੇ ਸਸੰਦ 'ਚ ਦੱਸਿਆ ਕਿ ਉਨ੍ਹਾਂ ਨੇ ਦੇਸ਼ 'ਚ ਮਹਿਲਾਵਾਂ ਦੀ ਸੁਰੱਖਿਆ ਨੂੰ ਦੇਖਦੇ ਹੋਈ ਕਈ ਸਖ਼ਤ ਕਦਮ ਚੁੱਕੇ ਤੇ ਇਨ੍ਹਾਂ 'ਚ ਜਿਨਸੀ ਅਪਰਾਧਾਂ ਨੂੰ ਰੋਕਣ ਲਈ ਕਾਨੂੰਨ ਲਾਗੂ ਕਰਨਾ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਅਪਰਾਧਿਕ ਕਾਨੂੰਨ ਸੋਧ ਐਕਟ 2018 'ਚ 12 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਨਾਲ ਰੇਪ ਕਰਨ 'ਤੇ ਮੌਤ ਦੀ ਸਜ਼ਾ ਸਮੇਤ ਸਖ਼ਤ ਸਜ਼ਾ ਦਾ ਪ੍ਰਬੰਧ ਕੀਤਾ ਹੈ ।