ਬੀਤੇ 24 ਘੰਟਿਆਂ ‘ਚ ਦੇਸ਼ 18 ਹਜ਼ਾਰ ਤੋਂ ਜ਼ਿਆਦਾ ਨਵੇਂ ਕੋਰੋਨਾ ਮਾਮਲੇ

by vikramsehajpal

ਦਿੱਲੀ (ਦੇਵ ਇੰਦਰਜੀਤ) : ਕੇਂਦਰੀ ਸਿਹਤ ਮੰਤਰਾਲੇ ਦੇ ਵੀਰਵਾਰ ਨੂੰ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ, ਇਕ ਦਿਨ ’ਚ 18,454 ਨਵੇਂ ਮਾਮਲੇ ਵਧਣ ਨਾਲ ਭਾਰਤ ’ਚ ਕੋਰੋਨਾ ਨਾਲ ਹੁਣ ਤਕ ਪੀੜਤ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 3,41,27,450 ਹੋ ਗਈ, ਜਦਕਿ ਸਰਗਰਮ ਮਾਮਲਿਆਂ ਦੀ ਗਿਣਤੀ 1,78,831 ਰਹਿ ਗਈ।

ਉੱਥੇ ਇਸ ਦੌਰਾਨ ਮਹਾਮਾਰੀ ਨਾਲ 160 ਹੋਰ ਲੋਕਾਂ ਦੇ ਦਮ ਤੋੜਨ ਨਾਲ ਹੁਣ ਤਕ ਹੋਈਆਂ ਮੌਤਾਂ ਦੀ ਗਿਣਤੀ 4,52,811 ਹੋ ਗਈ। ਸਿਹਤ ਮੰਤਰਾਲੇ ਵੱਲੋਂ ਸਵੇਰੇ ਅੱਠ ਵਜੇ ਜਾਰੀ ਸੂਚਨਾ ਦੇ ਮੁਤਾਬਕ ਪਿਛਲੇ 27 ਦਿਨਾਂ ਤੋਂ ਨਵੇਂ ਕੋਰੋਨਾ ਪੀੜਤਾਂ ’ਚ ਰੋਜ਼ਾਨਾ ਵਾਧਾ 30 ਹਜ਼ਾਰ ਤੋਂ ਘੱਟ ਰਹੀ ਹੈ।

More News

NRI Post
..
NRI Post
..
NRI Post
..