ਲੰਪੀ ਸਕਿਨ ਨਾਲ 20 ਤੋਂ ਵੱਧ ਪਸ਼ੂਆਂ ਦੀ ਹੋਈ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੰਪੀ ਸਕਿਨ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ, ਹੁਣ ਜਲੰਧਰ ਵਿੱਚ ਲੰਪੀ ਸਕਿਨ ਨਾਲ ਜੁੜੇ 266 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਬਿਮਾਰੀ ਨਾਲ 20 ਤੋਂ ਵੱਧ ਪਸ਼ੂਆਂ ਦੀ ਮੌਤ ਹੋ ਗਈ ਹੈ। ਪਸ਼ੂ ਪਾਲਣ ਅਧਿਕਾਰੀ ਨੇ ਦੱਸਿਆ ਕਿ ਜਦੋ ਤੋਂ ਇਹ ਬਿਮਾਰੀ ਸ਼ੁਰੂ ਹੋਈ ਹੈ। ਉਦੋਂ ਤੋਂ 7079 ਮਾਮਲੇ ਸਾਹਮਣੇ ਆ ਗਏ ਹਨ, ਜਿਨ੍ਹਾਂ ਚੋ 4250 ਕੇਸ ਰਿਕਵਰ ਹੋ ਗਏ ਹਨ ਤੇ 142 ਪਸ਼ੂਆਂ ਦੀ ਮੌਤ ਹੋ ਗਈ ਹੈ। ਪਸ਼ੂ ਪਾਲਣ ਅਧਿਕਾਰੀ ਨੇ ਕਿਹਾ ਕਿ ਪੂਰੇ ਜਿਲੇ ਵਿੱਚ 18000 ਹਜ਼ਾਰ ਵੈਕਸੀਨ ਦੀਆਂ ਡੋਜ਼ਾਂ ਆਇਆ ਹਨ। ਜਿਨ੍ਹਾਂ ਵਿੱਚ 17500 ਪਸ਼ੂਆਂ ਦੇ ਵੈਕਸੀਨ ਲੱਗ ਚੁਕੀ ਹੈ। ਉਨ੍ਹਾਂ ਨੇ ਕਿਹਾ ਕਿ ਪਸ਼ੂਆਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਮਹਿਕਮੇ ਵਲੋਂ ਹਰ ਇਕ ਯਤਨ ਕੀਤੇ ਜਾ ਰਹੇ ਹਨ।