20 ਤੋਂ ਜ਼ਿਆਦਾ ਗਊਆਂ ਦਾ ਸਿਰ ਵੱਢ ਕੇ ਕਤਲ, ਇਲਾਕੇ ‘ਚ ਫੈਲੀ ਸਨਸਨੀ

by jaskamal

ਨਿਊਜ਼ ਡੈਸਕ : ਟਾਂਡਾ ਉੜਮੁੜ ਫੋਕਲ ਪੁਆਇੰਟ ਦੇ ਸਾਹਮਣੇ ਰੇਲਵੇ ਟਰੈਕ ਨੇੜੇ ਵੱਡੇ ਪੱਧਰ 'ਤੇ ਗਊ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਵੱਡੀ ਗਿਣਤੀ 'ਚ ਗਊਆਂ ਦਾ ਸਿਰ ਵੱਢ ਕੇ ਕਤਲ ਕੀਤਾ ਗਿਆ ਹੈ। ਫਿਲਹਾਲ ਇਸ ਘਟਨਾ ਕਾਰਨ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ ਹੈ। ਘਟਨਾ ਦਾ ਪਤਾ ਲੱਗਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਮੌਕੇ 'ਤੇ ਪੁੱਜੇ ਹਿੰਦੂ ਸੰਗਠਨਾਂ ਵੱਲੋਂ ਇਸ ਘਟਨਾ ਸਬੰਧੀ ਰੋਸ ਜ਼ਾਹਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਗਊਆਂ ਨੂੰ ਜਿਸ ਟਰੱਕ 'ਚ ਇੱਥੇ ਲਿਆਂਦਾ ਗਿਆ, ਉਸ ਟਰੱਕ ਦੇ ਪਿੱਛੇ ਆਲੂਆਂ ਦੀ ਬੋਰੀਆਂ ਰੱਖੀਆਂ ਗਈਆਂ ਸਨ। ਇਸ ਥਾਂ 'ਤੇ ਲਿਆ ਕੇ ਗਊਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਨ੍ਹਾਂ 'ਚ ਕੁੱਝ ਬਲਦ ਵੀ ਸ਼ਾਮਲ ਹਨ, ਜਿਨ੍ਹਾਂ ਦਾ ਮਾਸ ਅਤੇ ਚਮੜੀ ਗਾਇਬ ਹਨ।

More News

NRI Post
..
NRI Post
..
NRI Post
..