20 ਤੋਂ ਵੱਧ ਦੇਸ਼ਾਂ ‘ਚ ਮੰਕੀਪਾਕਸ ਦੇ 200 ਤੋਂ ਵੱਧ ਮਾਮਲੇ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ 20 ਤੋਂ ਵੱਧ ਦੇਸ਼ਾਂ ਤੋਂ ਮੰਕੀਪਾਕਸ ਦੇ ਲਗਭਗ 200 ਮਾਮਲੇ ਸਾਹਮਣੇ ਆਏ ਹਨ। ਡਬਲਯੂ.ਐੱਚ.ਓ. ਨੇ ਕਿਹਾ ਕਿ ਮਹਾਮਾਰੀ ਨੂੰ 'ਨਿਯੰਤਰਿਤ' ਕੀਤਾ ਜਾ ਸਕਦਾ ਹੈ 'ਤੇ ਦੁਨੀਆ ਭਰ ਵਿੱਚ ਉਪਲੱਬਧ ਇਸ ਬਿਮਾਰੀ ਲਈ ਦਵਾਈਆਂ 'ਤੇ ਟੀਕਿਆਂ ਦੀ ਬਰਾਬਰ ਵੰਡ ਦਾ ਪ੍ਰਸਤਾਵ ਰੱਖਿਆ ਹੈ।

ਬਲਯੂ.ਐੱਚ.ਓ. ਦੇ ਚੋਟੀ ਦੇ ਸਲਾਹਕਾਰ ਨੇ ਕਿਹਾ ਸੀ ਕਿ ਯੂਰਪ, ਅਮਰੀਕਾ, ਇਜ਼ਰਾਈਲ, ਆਸਟਰੇਲੀਆ ਅਤੇ ਹੋਰ ਦੇਸ਼ਾਂ ਵਿੱਚ ਮਹਾਮਾਰੀ ਦਾ ਫੈਲਣਾ ਸ਼ਾਇਦ ਸਪੇਨ ਅਤੇ ਬੈਲਜੀਅਮ ਵਿੱਚ ਹਾਲ ਹੀ ਵਿੱਚ ਹੋਈਆਂ ਰੇਵ ਪਾਰਟੀਆਂ ਦੌਰਾਨ ਜਿਨਸੀ ਸਬੰਧਾਂ ਨਾਲ ਜੁੜਿਆ ਹੋਇਆ ਹੈ।

ਜੇਕਰ ਅਜਿਹਾ ਹੈ, ਤਾਂ ਇਹ ਮੱਧ 'ਤੇ ਪੱਛਮੀ ਅਫ਼ਰੀਕਾ ਵਿੱਚ ਵਾਇਰਸ ਫੈਲਣ ਦੇ ਤਰੀਕੇ ਨਾਲੋਂ ਬਿਲਕੁਲ ਵੱਖ ਹੈ, ਜਿੱਥੇ ਇਹ ਬਿਮਾਰੀ ਜੰਗਲੀ ਚੂਹਿਆਂ 'ਤੇ ਬਾਂਦਰਾਂ ਤੋਂ ਮਨੁੱਖਾਂ ਵਿੱਚ ਫੈਲੀ ਹੈ। ਹੁਣ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਨਫੈਕਸ਼ਨ 'ਤੇ ਕਾਬੂ ਨਾ ਪਾਇਆ ਗਿਆ ਤਾਂ ਇਹ ਦੂਜੇ ਲੋਕਾਂ 'ਚ ਵੀ ਫੈਲ ਸਕਦਾ ਹੈ।