ਵੱਡੀ ਖ਼ਬਰ – ਟਰੰਪ ਦੀਆਂ ਰੈਲੀਆਂ ‘ਚ ਸ਼ਾਮਲ 30 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਪਾਜ਼ੇਟਿਵ

by vikramsehajpal

ਵਾਸ਼ਿੰਗਟਨ ਡੈਸਕ (ਐਨ.ਆਰ.ਆਈ. ਮੀਡਿਆ) : ਅਮਰੀਕਾ ਵਿੱਚ ਰਾਸ਼ਟਰਪਤੀ ਚੋਣ ਲਈ ਡੋਨਾਲਡ ਟਰੰਪ ਵੱਲੋਂ ਕੀਤੀਆਂ ਗਈਆਂ 18 ਚੋਣ ਰੈਲੀਆਂ ਨੂੰ ਲੈ ਕੇ ਇੱਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਕਾਰਨ ਦੇਸ਼ ਵਿੱਚ ਮਹਾਮਾਰੀ ਦੇ ਤੀਹ ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਅਤੇ ਸੱਤ ਸੌ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਸਟੇਨਫੋਰਡ ਯੂਨੀਵਰਸਿਟੀ ਦੇ ਖੋਜੀਆਂ ਵੱਲੋਂ ਕੀਤੇ ਅਧਿਐਨ ਮੁਤਾਬਕ ਡੋਨਾਲਡ ਟਰੰਪ ਦੀਆਂ ਰੈਲੀਆਂ ਵਿੱਚ ਜਾਣ ਦੀ ਸਮਰਥਕਾਂ ਨੂੰ ਭਾਰੀ ਕੀਮਤ ਚੁਕਾਉਣੀ ਪਈ ਹੈ।

‘ਦ ਇਫੈਕਟ ਆਫ ਲਾਰਜ ਗਰੁੱਪ ਮੀਟਿੰਗ ਆਨ ਦ ਸਪਰੈੱਡ ਆਫ ਕੋਰੋਨਾ-ਦ ਕੇਸ ਆਫ ਟਰੰਪ ਰੈਲੀਸਿਰਲੇਖ ਦੇ ਇਸ ਅਧਿਐਨ ਵਿੱਚ ਖੋਜੀਆਂ ਨੇ ਵੀਹ ਜੂਨ ਤੋਂ 22 ਸਤੰਬਰ ਦੌਰਾਨ ਹੋਈਆਂ ਟਰੰਪ ਦੀਆਂ 18 ਚੋਣ ਰੈਲੀਆਂਤੇ ਖੋਜ ਕੀਤੀ ਹੈ। ਇਸ ਤੋਂ ਪਤਾ ਲੱਗਾ ਹੈ ਕਿ ਇਸ ਦੌਰਾਨ ਰੈਲੀ ਵਿੱਚ ਸ਼ਾਮਲ 30 ਹਜ਼ਾਰ ਲੋਕ ਮਹਾਂਮਾਰੀ ਦੀ ਲਪੇਟ ਵਿੱਚ ਆਏ ਹਨ। ਰੈਲੀ ਵਿੱਚ ਸ਼ਾਮਲ 700 ਤੋਂ ਜ਼ਿਆਦਾ ਲੋਕਾਂ ਦੀ ਕੋਰੋਨਾ ਇਨਫੈਕਸ਼ਨ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋਈ ਹੈ।

ਖੋਜੀਆਂ ਨੇ ਅਧਿਐਨ ਵਿੱਚ ਕਿਹਾ ਕਿ ਸਾਡਾ ਵਿਸ਼ਲੇਸ਼ਣ ਵੱਡੇ ਸਮਾਗਮਾਂ ਵਿੱਚ ਕੋਰੋਨਾ ਦੇ ਫੈਲਣ ਦੇ ਜੋਖਮ ਬਾਰੇ ਸਿਹਤ ਅਧਿਕਾਰੀਆਂ ਵੱਲੋਂ ਦਿੱਤੀ ਚਿਤਾਵਨੀ ਦਾ ਸਮਰਥਨ ਕਰਦਾ ਹੈ, ਖਾਸ ਕਰ ਕੇ ਜਦੋਂ ਮਾਸਕ ਦੀ ਵਰਤੋਂ ਅਤੇ ਸਰੀਰਕ ਦੂਰੀ ਦੀ ਪਾਲਣਾ ਨਹੀਂ ਕੀਤੀ ਗਈ। ਜਿਨ੍ਹਾਂ ਲੋਕਾਂ ਨੇ ਟਰੰਪ ਦੀ ਰੈਲੀ ਵਿੱਚ ਹਿੱਸਾ ਲਿਆ, ਉਨ੍ਹਾਂ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਈ ਹੈ। ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਨੇ ਇਸ ਅਧਿਐਨ ਨੂੰ ਟਵਿੱਟਰ `ਤੇ ਪੋਸਟ ਕੀਤਾ ਅਤੇ ਕਿਹਾ ਕਿ ਰਾਸ਼ਟਰਪਤੀ ਤੁਹਾਡੀ ਚਿੰਤਾ ਨਹੀਂ ਕਰਦੇ ਤੇ ਆਪਣੇ ਸਮਰਥਕਾਂ ਦੀ ਵੀ ਚਿੰਤਾ ਨਹੀਂ ਕਰਦੇ।