ਆੜ੍ਹ ’ਚੋਂ ਪਾਣੀ ਪੀਣ ਤੋਂ ਬਾਅਦ 50 ਤੋਂ ਵੱਧ ਬੱਕਰੀਆਂ ਦੀ ਹੋਈ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਸਰਾਏ ਜੱਟਾਂ ’ਚ ਇਕ ਗ਼ਰੀਬ ਪਰਿਵਾਰ ਦੀਆਂ ਤਕਰੀਬਨ 50 ਤੋਂ ਵੱਧ ਬੱਕਰੀਆਂ ਦੀ ਪਾਣੀ ਪੀਣ ਉਪਰੰਤ ਅਚਾਨਕ ਮੌਤ ਹੋਈ ਗਈ। ਪੀੜਤ ਚਰਨ ਦਾਸ ਤੇ ਬਲਦੇਵ ਸਿੰਘ ਦੇ ਦੱਸਣ ਅਨੁਸਾਰ ਜਦੋਂ ਉਹ ਬੱਕਰੀਆਂ ਨੂੰ ਚਰਾਉਣ ਲਈ ਗਏ ਤਾਂ ਬੱਕਰੀਆਂ ਨੇ ਇਕ ਆੜ ’ਚੋਂ ਪਾਣੀ ਪੀਤਾ, ਜਿਸ ਤੋਂ ਬਾਅਦ 50 ਤੋਂ ਵੱਧ ਬੱਕਰੀਆਂ ਮਰ ਗਈਆਂ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਬੱਕਰੀਆਂ ਦੀ ਮੌਤ ਆੜ ’ਚੋਂ ਕਿਸੇ ਜ਼ਹਿਰੀਲੇ ਪਾਣੀ ਦੇ ਪੀਣ ਕਾਰਨ ਹੋਈ ਹੈ। ਇਸ ਦੌਰਾਨ ਉਨ੍ਹਾਂ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਵੀ ਕੀਤੀ।