ਜਪਾਨ ‘ਚ ਔਰਤਾਂ ਦੀ ਪੈਂਟੀ ਚੋਰੀ ਕਰਨ ਵਾਲਾ ਕਾਬੂ, 700 ਤੋਂ ਜ਼ਿਆਦਾ ਪੇਂਟਿਆਂ ਬਰਾਮਦ

by vikramsehajpal

ਓਇਟਾ (ਦੇਵ ਇੰਦਰਜੀਤ)- ਚੋਰੀ ਦੀ ਇਹ ਅਜੀਬੋ-ਗ਼ਰੀਬ ਘਟਨਾ ਜਪਾਨ ਦੇ ਓਇਟਾ ਸ਼ਹਿਰ ਦੀ ਹੈ ਜਿੱਥੇ 56 ਸਾਲ ਦੇ ਟੇਟਸੂਓ ਉਰਾਟਾ ਨਾਂ ਦੇ ਸ਼ਖ਼ਸ ਨੂੰ ਕਥਿਤ ਤੌਰ 'ਤੇ ਲੌਂਡਰੀ 'ਚੋਂ ਔਰਤਾਂ ਦੀ ਪੈਂਟੀ ਚੋਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਮੀਡੀਆ ਰਿਪੋਰਟਸ ਮੁਤਾਬਕ, ਟੇਟਸੂਓ ਓਇਟਾ 'ਚ ਇਕ ਸਿੱਕਾ ਸੰਚਾਲਿਤ ਲੌਂਡਰੀ ਤੋਂ ਔਰਤਾਂ ਦੀ 6 ਜੋੜੀ ਪੈਂਟੀ ਚੋਰੀ ਕਰਦਾ ਫੜਿਆ ਗਿਆ ਸੀ।

ਹਾਲਾਂਕਿ ਗ੍ਰਿਫ਼ਤਾਰੀ ਤੋਂ ਬਾਅਦ ਜਾਂਚ ਦੌਰਾਨ ਜੋ ਕੁਝ ਹੋਇਆ, ਉਹ ਪੁਲਿਸ ਲਈ ਵੀ ਹੈਰਾਨ ਕਰਨ ਵਾਲਾ ਸੀ। ਲੋਕਲ ਪੁਲਿਸ ਨੇ ਜਦੋਂ ਸ਼ਖ਼ਸ ਦੇ ਘਰ ਛਾਪੇਮਾਰੀ ਕੀਤੀ ਤਾਂ ਉਸ ਦੇ ਘਰੋਂ ਔਰਤਾਂ ਦੇ 700 ਤੋਂ ਜ਼ਿਆਦਾ ਅੰਡਰਵੀਅਰ ਮਿਲੇ। ਇਹ ਦੇਖ ਕੇ ਪੁਲਿਸ ਵੀ ਹੈਰਾਨ ਰਹਿ ਗਈ। ਚੋਰੀ ਦੀ ਇਹ ਅਜੀਬੋ-ਗ਼ਰੀਬ ਘਟਨਾ ਸੋਸ਼ਲ਼ ਮੀਡੀਆ 'ਤੇ ਵਾਇਰਲ ਹੋ ਗਈ ਹੈ। ਲੋਕ ਇਸ ਆਦਮੀ ਦੇ ਅਜੀਬੋ-ਗ਼ਰੀਬ ਸ਼ੌਕ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ।
ਇਸ ਚੋਰੀ ਨੂੰ ਲੈ ਕੇ ਇਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਹੈ ਕਿ ਪਹਿਲਾਂ ਲੌਂਡਰੀ ਤੋਂ ਲੋਕ ਆਸਾਨੀ ਨਾਲ ਸਿੱਕੇ ਪਾ ਕੇ ਕੱਪੜੇ ਚੋਰੀ ਕਰ ਲੈਂਦੇ ਸਨ, ਪਰ ਹੁਣ ਸਕਿਓਰਟੀ ਕੈਮਰੇ ਲੱਗੇ ਹੋਣ ਕਾਰਨ ਅਜਿਹਾ ਸੰਭਵ ਨਹੀਂ ਹੈ। ਪਰ ਟੇਟਸੂਆ ਦੀਆਂ ਹਰਕਤਾਂ ਹੈਰਾਨ ਕਰਨ ਵਾਲੀਆਂ ਹਨ। ਲੋਕਲ ਪੁਲਿਸ ਨੇ ਟੈਟਸੂਓ ਦੇ ਘਰੋਂ ਮਿਲੀਆਂ 730 ਪੈਂਟੀਜ਼ਾਂ ਦੀ ਇਕ ਫੋਟੋ ਆਨਲਾਈਨ ਸ਼ੇਅਰ ਕੀਤੀ ਹੈ।

ਦੁਮਾਲਾ ਤੇ ਦਸਤਾਰ ਮੁਕਾਬਲਿਆਂ 'ਚ ਸਰਜੋਤ ਕੌਰ, ਨਿਰਬਾਣ ਸਿੰਘ ਤੇ ਮਹਾ ਕੌਰ ਨੇ ਮਾਰੀਆਂ ਮੱਲਾਂ ਕੁਝ ਇਸੇ ਤਰ੍ਹਾਂ ਦਾ ਮਾਮਲਾ ਨਿਊਜ਼ੀਲੈਂਡ 'ਚ ਵੀ ਸਾਹਮਣੇ ਆਇਆ ਸੀ। ਜਿੱਥੇ 65 ਸਾਲ ਦਾ ਬਜ਼ੁਰਗ ਘਰਾਂ 'ਚ ਵੜ ਕੇ ਔਰਤਾਂ ਦੀ ਪੈਂਟੀ ਚੋਰੀ ਕਰਨ ਦੇ ਦੋਸ਼ ਵਿਚ ਫੜਿਆ ਗਿਆ ਸੀ। ਉਸ ਦੀ ਇਸ ਅਜੀਬੋ-ਗ਼ਰੀਬ ਹਰਕਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਤਿੱਖੀ ਬਹਿਸ ਛਿੜ ਗਈ ਸੀ।