ਮੁੜ ਵਧਣ ਲਗਾ US ‘ਚ ਕੋਰੋਨਾ, ਮਿਲੇ ਇਕੱਠੇ 2 ਲੱਖ ਨਵੇਂ ਕੇਸ

by vikramsehajpal

ਵਾਸ਼ਿੰਗਟਨ ਡੈਸਕ (ਐਨ.ਆਰ.ਆਈ. ਮੀਡਿਆ) : ਅਮਰੀਕਾ 'ਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ ਦੋ ਲੱਖ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਦੇਸ਼ 'ਚ ਹੁਣ ਕੋਰੋਨਾ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ 10 ਕਰੋੜ, 55 ਲੱਖ, 9 ਹਜ਼ਾਰ, 184 ਹੋ ਗਈ ਹੈ।

ਅਮਰੀਕਾ 'ਚ ਕੋਰੋਨਾ ਵਾਇਰਸ ਨਾਲ ਹੁਣ ਤੱਕ ਦੋ ਲੱਖ, 45 ਹਜ਼ਾਰ, 799 ਲੋਕਾਂ ਦੀ ਜਾਨ ਜਾ ਚੁੱਕੀ ਹੈ। ਹੁਣ ਤੱਕ ਇਸ ਮਹਾਂਮਾਰੀ ਤੋਂ 66 ਲੱਖ, ਇੱਕ ਹਜ਼ਾਰ 331 ਲੋਕ ਠੀਕ ਹੋ ਕੇ ਚੁੱਕੇ ਹਨ।ਅਮਰੀਕਾ 'ਚ ਇਸ ਸਮੇਂ 37 ਲੱਖ, 12 ਹਜ਼ਾਰ, 54 ਲੋਕਾਂ ਦਾ ਇਲਾਜ ਚੱਲ ਰਿਹਾ ਹੈ ਜਿਸ 'ਚ 19 ਹਜ਼ਾਰ, 374 ਲੋਕਾਂ ਦੀ ਹਾਲਤ ਨਾਜੁਕ ਹੈ।

ਦੱਸ ਦਈਏ ਕਿ ਮਾਹਿਰਾਂ ਨੇ ਚਿੰਤਾ ਜਤਾਈ ਹੈ ਕਿ ਅਮਰੀਕਾ ਵਿੱਚ ਆਉਣ ਵਾਲੇ ਸਰਦੀ ਦੇ ਮੌਸਮ ਦੌਰਾਨ ਹੋਣ ਵਾਲੀਆਂ ਛੁੱਟੀਆਂ ਵਿੱਚ ਕੋਰੋਨਾ ਆਪਣੇ ਹੋਰ ਪੈਰ ਪਸਾਰ ਸਕਦਾ ਹੈ। ਇਸ ਸਮੇਂ ਤੱਕ ਕੋਰੋਨਾ ਮਹਾਂਮਾਰੀ ਹੁਣ ਤੱਕ ਦੇ ਆਪਣੇ ਸਭ ਤੋਂ ਘਾਤਕ ਗੇੜ 'ਚ ਜਾ ਸਕਦੀ ਹੈ। ਨਾਲ ਹੀ ਇਨ੍ਹਾਂ ਛੁੱਟੀਆਂ ਦੌਰਾਨ ਲੋਕ ਆਪਣੇ ਪਰਿਵਾਵਰਾਂ ਨਾਲ ਛੁੱਟੀਆਂ ਦਾ ਆਨੰਦ ਮਾਣਨ ਦੇ ਲਈ ਬਾਹਰ ਦੇ ਪ੍ਰੋਗਰਾਮ ਉਲੀਕਣਗੇ, ਜਿਸ ਦੌਰਾਨ ਕੋਰੋਨਾ ਪਾਬੰਦੀਆਂ ਦਾ ਪਾਲਣ ਨਹੀਂ ਹੋ ਸਕੇਗਾ।

More News

NRI Post
..
NRI Post
..
NRI Post
..