ਕੈਨੇਡਾ ‘ਚ ਦੋਸ਼ੀ ਠਹਿਰਾਏ ਗਏ 12 ਪੰਜਾਬੀ ਗੈਂਗਸਟਰਾਂ ‘ਚੋਂ ਜ਼ਿਆਦਾਤਰ ਨੂੰ ਸਜ਼ਾ ਸੁਣਾਈ

by vikramsehajpal

ਵੈਨਕੂਵਰ (ਦੇਵ ਇੰਦਰਜੀਤ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਪਿਛਲੇ ਦਿਨੀਂ ਦੋਸ਼ੀ ਠਹਿਰਾਏ ਗਏ 12 ਪੰਜਾਬੀ ਗੈਂਗਸਟਰਾਂ ‘ਚੋਂ ਜ਼ਿਆਦਾਤਰ ਨੂੰ ਸਜ਼ਾ ਦਾ ਐਲਾਨ ਕਰ ਦਿਤਾ ਗਿਆ ਹੈ। ਕੈਨੇਡਾ ਪੁਲਿਸ ਵੱਲੋਂ ਗੈਂਗਸਟਰਾਂ ਵਿਰੁੱਧ ਛੇੜੀ ਮੁਹਿੰਮ ਤਹਿਤ ਕਾਬੂ ਕੀਤੇ ਗਏ ਕ੍ਰਿਸ ਘੁੰਮਣ ਨੂੰ 7 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਦਕਿ ਮਨਵੀਰ ਵੜੈਚ 8 ਸਾਲ ਜੇਲ੍ਹ ‘ਚ ਰਹੇਗਾ।

ਦੂਜੇ ਪਾਸੇ ਰਣਬੀਰ ਕੰਗ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗੈਂਗਸਟਰਾਂ ਦਾ ਸਾਥ ਦੇਣ ਦੇ ਮਾਮਲੇ ਅਧੀਨ 1 ਸਾਲ ਲਈ ਜੇਲ੍ਹ ਭੇਜਿਆ ਗਿਆ ਹੈ। ਵੈਨਕੂਵਰ ਪੁਲਿਸ ਦੀ ਸੁਪਰਡੈਂਟ ਲਿਜ਼ਾ ਬਰਨ ਨੇ ਦੱਸਿਆ ਕਿ ਸਭ ਤੋਂ ਵੱਧ 17 ਸਾਲ ਦੀ ਸਜ਼ਾ ਕਾਇਲ ਲੈਟੀਮਰ ਨੂੰ ਸੁਣਾਈ ਗਈ ਹੈ ਜੋ ਰੇਡ ਸਕਾਰਪੀਅਨ ਗੈਂਗ ਨਾਲ ਸਬੰਧਤ ਰਿਹਾ।
ਪਿਛਲੇ ਸਾਲ, ਕਾਇਲ ਲਟੀਮਰ ਵੱਲੋਂ ਆਪਣਾ ਅਪਰਾਧ ਕਬੂਲ ਕਰਨ ਵਾਲੇ ਦਿਨ ਰੇਡ ਸਕੌਰਪੀਅਨ ਗੈਂਗ ਦੇ ਗੈਰੀ ਕੰਗ ਅਤੇ ਸੈਮ ਕੰਗ ਵੀ ਅਦਾਲਤ ਵਿਚ ਪੇਸ਼ ਹੋਏ। ਇਨ੍ਹਾਂ ਦੇ ਸਾਥੀ ਜਿਤੇਸ਼ ਵਾਘ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਪਰ ਗੈਰੀ ਕੰਗ ਦਾ ਇਸ ਸਾਲ ਕਤਲ ਕਰ ਦਿੱਤਾ ਗਿਆ ਸੀ। ਦੱਸ ਦਈਏ ਕੈਨੇਡਾ ਦੇ ਬੀ.ਸੀ. ਸੂਬੇ ਦੀ ਵੈਨਕੂਵਰ ਪੁਲਿਸ ਵੱਲੋਂ ‘ਪ੍ਰਾਜੈਕਟ ਟੈਰੇਟਰੀ’, ‘ਪ੍ਰਾਜੈਕਟ ਟ੍ਰਿਪਲੈਟ’ ਅਤੇ ‘ਪ੍ਰਾਜੈਕਟ ਟੈਰਿਫ਼’ ਤਹਿਤ ਕੀਤੀ ਗਈ ਕਾਰਵਾਈ ਦੇ ਆਧਾਰ ’ਤੇ ਸੈਮ ਕੰਗ, ਗੈਰੀ ਕੰਗ, ਰਣਬੀਰ ਕੰਗ, ਜਿਤੇਸ਼ ਵਾਘ, ਮਨਵੀਰ ਵੜੈਚ, ਕ੍ਰਿਸਟੋਫ਼ਰ ਘੁੰਮਣ, ਪਸ਼ਮੀਰ ਬੋਪਾਰਾਏ, ਤਕਦੀਰ ਗਿੱਲ, ਹਿਤਕਰਨ ਜੌਹਲ, ਪਵਨਦੀਪ ਚੋਪੜਾ, ਸਿਮਰਤ ਲਾਲੀ, ਹਰਜੋਤ ਸਮਰਾ ਅਤੇ ਗੁਰਪ੍ਰੀਤ ਸਣੇ 27 ਜਣਿਆਂ ਨੂੰ ਅਦਾਲਤਾਂ ਦੁਆਰਾ ਨਸ਼ਾ ਤਸਕਰੀ, ਹਥਿਆਰਾਂ ਦੀ ਤਸਕਰੀ, ਕਤਲ ਦੀ ਸਾਜ਼ਿਸ਼ ਅਤੇ ਅਪਰਾਧਕ ਸੰਗਠਨਾਂ ਵਿਚ ਸ਼ਮੂਲੀਅਤ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ।

ਇਸ ਤੋਂ ਇਲਾਵਾ ਪੁਲਿਸ ਨੇ 27 ਦੋਸ਼ੀਆਂ ਤੋਂ ਜਾਂਚਕਰਤਾਵਾਂ ਨੇ 170 ਤੋਂ ਵੱਧ ਹਥਿਆਰ, ਫੈਂਟਨੈਲ ਸਮੇਤ 50 ਕਿਲੋਗ੍ਰਾਮ ਤੋਂ ਵੱਧ ਨਸ਼ੇ, 20 ਲੱਖ ਡਾਲਰ ਤੋਂ ਵੱਧ ਦੀ ਨਕਦੀ, ਗਹਿਣਿਆਂ ਅਤੇ ਵੱਡੇ ਵਾਹਨਾਂ ਨੂੰ ਬਰਾਮਦ ਕੀਤਾ ਸੀ।

More News

NRI Post
..
NRI Post
..
NRI Post
..