ਭਿਆਨਕ ਸੜਕ ਹਾਦਸੇ ਦੌਰਾਨ ਮਾਂ- ਧੀ ਦੀ ਹੋਈ ਮੌਤ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹੁਸ਼ਿਆਰਪੁਰ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਟਰੱਕ ਦੀ ਲਪੇਟ ਵਿੱਚ ਆਉਣ ਕਾਰਨ ਰੇਹੜੀ 'ਤੇ ਜਾ ਰਹੀ ਮਹਿਲਾ ਤੇ ਉਸ ਦੀ 1 ਸਾਲਾਂ ਧੀ ਦੀ ਮੌਤ ਹੋ ਗਈ, ਜਦਕਿ ਉਸ ਦਾ ਪਤੀ ਬਚ ਗਿਆ ਤੇ ਦੂਜੀ ਧੀ ਵੀ ਗੰਭੀਰ ਜਖ਼ਮੀ ਹੋ ਗਈ। ਪਲਟੂ ਸਾਹਨੀ ਨੇ ਦੱਸਿਆ ਕਿ ਉਹ ਕਬਾੜ ਦਾ ਕੰਮ ਕਰਦਾ ਹੈ ਤੇ ਕਰੀਬ 3 ਸਾਲ ਪਹਿਲਾਂ ਹੀ ਹੁਸ਼ਿਆਰਪੁਰ ਆਇਆ ਸੀ। ਦੇਰ ਰਾਤ ਭੀਮ ਨਗਰ ਤੋਂ ਪੈਡਲ ਵਾਲੀ ਰੇਹੜੀ ਲੈ ਕੇ ਜਾ ਰਿਹਾ ਸੀ। ਉਸ ਦੀ ਪਤਨੀ ਤੇ ਦੋਵੇ ਧੀਆਂ ਰੇਹੜੀ 'ਤੇ ਸਵਾਰ ਸਨ , ਜਦੋ ਉਹ ਰੇਲਵੇ ਕਰਾਸਿੰਗ ਕੋਲ ਪਹੁੰਚੇ ਤਾਂ ਟਰੱਕ ਨੇ ਉਨ੍ਹਾਂ ਨੂੰ ਭਿਆਨਕ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਉਸ ਦੀ ਪਤਨੀ ਰਿੰਕੂ ਤੇ ਛੋਟੀ ਧੀ ਕਾਮਨੀ ਸੀ ਮੌਤ ਹੋ ਗਈ, ਜਦਕਿ ਵੱਡੀ ਧੀ ਸੋਨਾਲੀ ਦੀ ਲੱਤ ਟੁੱਟ ਗਈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।