ਮਾਂ – ਪੁੱਤ ਮਿਲ ਕੇ ਚਲਾਉਂਦੇ ਸੀ ਹੈਰੋਇਨ ਦਾ ਧੰਦਾ,ਫਿਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ NCB ਵਲੋਂ ਛਾਪੇਮਾਰੀ ਕਰਕੇ ਅੱਧਾ ਕਿਲੋ ਹੈਰੋਇਨ ਸਮੇਤ ਮਾਂ -ਪੁੱਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ 'ਚ ਹੁਣ ਵੱਡਾ ਖ਼ੁਲਾਸਾ ਹੋਇਆ ਹੈ। ਦੱਸਿਆ ਜਾ ਰਿਹਾ ਮਾਂ ਪੁੱਤ ਦਿੱਲੀ ਦੇ ਨੀਗਰੋ ਗੈਂਗ ਨਾਲ ਮਿਲੇ ਸੀ ਤੇ ਦਿੱਲੀ ਤੋਂ ਹੈਰੋਇਨ ਲਿਆ ਕੇ ਜਲੰਧਰ ਦੇ ਨਾਲ- ਨਾਲ ਪੰਜਾਬ ਭਰ 'ਚ ਵੇਚਦੇ ਸੀ। NCB ਵਲੋਂ ਪੂਰੀ ਰਾਤ ਦੋਵਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਹੈ। ਦੋਵਾਂ ਦਾ ਰਿਮਾਂਡ ਲੈ ਕੇ NCB ਦਿੱਲੀ ਲਈ ਰਵਾਨਾ ਹੋ ਚੁੱਕੀ ਹੈ ।

ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਗ੍ਰਿਫ਼ਤਾਰ ਔਰਤ ਨਵਦੀਪ ਕੌਰ ਡਰੱਗਜ਼ ਮਾਮਲੇ 'ਚ ਪਹਿਲਾਂ ਵੀ ਸਜ਼ਾ ਕੱਟ ਕੇ ਆਈ ਸੀ। ਬਾਹਰ ਆ ਕੇ ਪੁੱਤ ਨਵੀ ਨਾਲ ਮਿਲ ਕੇ ਦਿੱਲੀ ਦੇ ਨੀਗਰੋ ਗੈਂਗ ਤੋਂ ਹੈਰੋਇਨ ਖਰੀਦ ਕੇ ਵੇਚਣ ਲੱਗੀ । ਜਾਣਕਾਰੀ ਅਨੁਸਾਰ ਦੋਸ਼ੀ ਨਵਦੀਪ ਕੌਰ ਦਾ ਪਤੀ ਵੀ ਡਰੱਗਜ਼ ਵੇਚਦਾ ਸੀ। ਜਿਹੜਾ ਇਸ ਸਮੇ ਉਨ੍ਹਾਂ ਦੇ ਸੰਪਰਕ 'ਚ ਨਹੀ ਹੈ ਪਰ ਉਹ ਵਿਦੇਸ਼ ਰਹਿੰਦਾ ਹੈ । ਪੁਲਿਸ ਨੂੰ ਤਲਾਸ਼ੀ ਦੌਰਾਨ ਨਵੀ ਕੋਲੋਂ ਅਫੀਮ ਵੀ ਬਰਾਮਦ ਹੋਈ ਹੈ ,ਜੋ ਕਿ ਉਹ ਖੁਦ ਖਾਂਦਾ ਸੀ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ।