US : ਅਪਾਰਟਮੈਂਟ ਵਿੱਚ ਮਿਲੇ 3 ਮ੍ਰਿਤਕ ਬੱਚੇ, ਮਾਂ ਗ੍ਰਿਫਤਾਰ

by vikramsehajpal

ਕੈਲੀਫੋਰਨੀਆ (ਦੇਵ ਇੰਦਰਜੀਤ) - ਲਾਸ ਏਂਜਲਸ ਦੇ ਇੱਕ ਅਪਾਰਟਮੈਂਟ ਵਿੱਚ ਸ਼ਨੀਵਾਰ ਨੂੰ ਮਾਰੇ ਗਏ ਤਿੰਨ ਬੱਚੇ ,ਜਿਹਨਾਂ ਦੀ ਉਮਰ 5 ਸਾਲ ਤੋਂ ਘੱਟ ਸੀ,ਦੀ ਹੱਤਿਆ ਦੇ ਸੰਬੰਧ ਵਿੱਚ ਉਹਨਾਂ ਦੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 30 ਸਾਲਾਂ ਦੀ ਲੀਲੀਆਨਾ ਕੈਰੀਲੋ ਨੂੰ ਲਾਸ ਏਂਜਲਸ ਦੇ ਉੱਤਰ ਵਿਚ ਤਕਰੀਬਨ 200 ਮੀਲ (322 ਕਿਲੋਮੀਟਰ) ਦੀ ਦੂਰੀ ਤੇ ਤੁਲਾਰ ਕਾਉਂਟੀ ਵਿੱਚ ਗ੍ਰਿਫਤਾਰ ਕੀਤਾ ਗਿਆ।

ਇਸ ਹੱਤਿਆਕਾਂਡ ਦੇ ਸੰਬੰਧ ਵਿੱਚ ਲਾਸ ਏਂਜਲਸ ਪੁਲਿਸ ਦੇ ਲੈਫਟੀਨੈਂਟ ਰਾਉਲ ਜੋਵੇਲ ਨੇ ਦੱਸਿਆ ਕਿ ਬੱਚਿਆਂ ਦੀ ਦਾਦੀ ਦੇ ਕੰਮ ਤੋਂ ਘਰ ਪਰਤਣ ਦੌਰਾਨ, ਉਸ ਨੂੰ ਬੱਚਿਆਂ ਦੀਆਂ ਲਾਸ਼ਾਂ ਅਤੇ ਉਹਨਾਂ ਦੀ ਮਾਂ ਲਾਪਤਾ ਮਿਲੀ। ਜੋਵੇਲ ਨੇ ਦੱਸਿਆ ਕਿ ਇਹਨਾਂ ਲਾਸ਼ਾਂ ਦੀ ਖੋਜ ਸਵੇਰੇ 9:30 ਵਜੇ ਦੇ ਕਰੀਬ ਰੀਸੇਡਾ ਬੁਲੇਵਰਡ ਦੇ 8000 ਬਲਾਕ ਵਿੱਚ ਕੀਤੀ ਗਈ ਸੀ ਅਤੇ ਪੁਲਿਸ ਅਨੁਸਾਰ ਮੁੱਢਲੀਆਂ ਰਿਪੋਰਟਾਂ ਵਿੱਚ ਸੁਝਾਅ ਦਿੱਤਾ ਗਿਆ ਸੀ ਕਿ ਬੱਚਿਆਂ ਨੂੰ ਚਾਕੂ ਮਾਰਿਆ ਗਿਆ ਸੀ, ਪਰ ਮੌਤ ਦਾ ਕੋਈ ਅਧਿਕਾਰਤ ਕਾਰਨ ਜਾਰੀ ਨਹੀਂ ਕੀਤਾ ਗਿਆ ਹੈ।

ਜੋਵੇਲ ਅਨੁਸਾਰ ਜਾਂਚਕਰਤਾ ਅਜੇ ਵੀ ਇਹਨਾਂ ਹੱਤਿਆਵਾਂ ਦਾ ਮਨੋਰਥ ਨਿਰਧਾਰਤ ਕਰਨ ਲਈ ਕੰਮ ਕਰ ਰਹੇ ਹਨ। ਪੁਲਿਸ ਨੇ ਦੱਸਿਆ ਕਿ ਕੈਰੀਲੋ ਨੂੰ ਤੁਲਾਰ ਕਾਉਂਟੀ ਦੇ ਪੋਂਡੇਰੋਸਾ ਖੇਤਰ ਵਿੱਚ, ਬੇਕਰਸਫੀਲਡ ਤੋਂ ਲੱਗਭਗ 100 ਮੀਲ (160 ਕਿਲੋਮੀਟਰ) ਉੱਤਰ ਵਿੱਚ ਨਜ਼ਰਬੰਦ ਕੀਤਾ ਗਿਆ ਅਤੇ ਉਹ ਇਸ ਘਟਨਾ ਵਿੱਚ ਸ਼ੱਕ ਦੀ ਨਜ਼ਰ ਵਿੱਚ ਹੈ।

More News

NRI Post
..
NRI Post
..
NRI Post
..