ਪੁੱਤ ਦੀ ਪਹਿਲੀ ਬਰਸੀ ‘ਤੇ ਮਾਂ ਚਰਨ ਕੌਰ ਹੋਈ ਭਾਵੁਕ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ ਯਾਨੀ ਅੱਜ ਦੇ ਦਿਨ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਦੱਸ ਦਈਏ ਕਿ ਸਿੱਧੂ ਦੇ ਕਤਲ ਹੋਏ ਨੂੰ ਅੱਜ ਪੂਰਾ 1 ਸਾਲ ਹੋ ਗਿਆ ਹੈ ਪਰ ਹਾਲੇ ਤੱਕ ਪ੍ਰਸ਼ਾਸਨ ਵਲੋਂ ਕੋਈ ਇਨਸਾਫ ਨਹੀਂ ਮਿਲਿਆ। ਦੱਸਿਆ ਜਾ ਰਿਹਾ ਪਿੰਡ ਮੂਸਾ ਵਿਖੇ ਸਿੱਧੂ ਦੀ ਯਾਦ 'ਚ ਅੱਜ ਗੁਰੂਦੁਆਰਾ ਸਾਹਿਬ 'ਚ ਪਾਠ ਦਾ ਭੋਗ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ ਪਰ ਇਸ ਤੋਂ ਪਹਿਲਾਂ ਸਿੱਧੂ ਨੂੰ ਇਨਸਾਫ਼ ਦਿਵਾਉਣ ਲਈ ਰੋਸ ਮਾਰਚ ਵੀ ਕੱਢਿਆ ਜਾਵੇਗਾ।

ਉੱਥੇ ਹੀ ਪੁੱਤ ਦੀ ਪਹਿਲੀ ਬਰਸੀ ਮੌਕੇ ਮਾਤਾ ਚਰਨ ਕੌਰ ਨੇ ਭਾਵੁਕ ਹੁੰਦੇ ਪੋਸਟ ਸਾਂਝੀ ਕਰਦੇ ਕਿਹਾ ਕਿ ਸੁੱਖਾਂ ਸੁੱਖ ਕੇ ਓ ਦਿਨ ਆਇਆ ਸੀ…. ਜਦ ਬਹੁਤ ਚਾਵਾਂ ਨਾਲ ਤੁਹਾਨੂੰ 9 ਮਹੀਨੇ ਪਾਲ ਕੇ ਚੜ੍ਹਦੀ ਜੂਨ ਨੂੰ ਗੱਲ ਨਾਲ ਲਾਇਆ ਸੀ ਪਰ ਮੈ ਕਦੇ ਨਹੀਂ ਜਾਣਦੀ ਸੀ ਕਿ ਪੁੱਤ ਮੁਕਾਮ ਹੀ ਤੁਹਾਨੂੰ ਮੇਰੇ ਤੋਂ ਦੂਰ ਕਰ ਦੇਵੇਗਾ ਮੇਰੇ ਲਈ ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਸਜ਼ਾ ਹੈ ।

ਬਿਨਾ ਕਿਸੇ ਕਸੂਰ ਤੋਂ ਕੁਝ ਲੋਕਾਂ ਨੇ ਮੇਰੇ ਬੱਚਾ ਮੇਰੇ ਤੋਂ ਖੋਹ ਲਿਆ….. ਅੱਜ 1 ਸਾਲ ਹੋ ਗਿਆ ਮੈ ਤੁਹਾਨੂੰ ਗੱਲ ਨਾਲ ਨਹੀ ਲਾਇਆ। ਮਾਤਾ ਚਰਨ ਕੌਰ ਨੇ ਕਿਹਾ ਕਿ ਸ਼ੁੱਭ ਪੁੱਤ ਕਿੱਥੇ ਚਲਾ ਗਿਆ….. ਮੈ ਤੇਰੇ ਵਿਆਹ ਦਾ ਸ਼ਹਿਜਪਾਠ ਸਾਹਿਬ ਬੜੇ ਚਾਅ ਨਾਲ ਕਰਵਾਉਣਾ ਸੀ ਪਰ ਅਫਸੋਸ ਸਾਨੂੰ ਤੇਰੀ ਵਿਦਾਇਗੀ ਦਾ ਕਰਵਾਉਣਾ ਪਾ ਰਿਹਾ ਹੈ । ਜ਼ਿਕਰਯੋਗ ਹੈ ਕਿ 29 ਮਈ ਨੂੰ ਸਿੱਧੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਸਿੱਧੂ ਨੂੰ ਇਨਸਾਫ ਦਿਵਾਉਣ ਲਈ ਉਸ ਦੇ ਮਾਪਿਆਂ ਵਲੋਂ ਲਗਾਤਾਰ ਪ੍ਰਸ਼ਾਸਨ ਕੋਲੋਂ ਗੁਹਾਰ ਲਗਾਈ ਜਾ ਰਹੀ ਹੈ। ਸਿੱਧੂ ਦੇ ਕਤਲ ਤੋਂ ਬਾਅਦ ਗੈਂਗਸਟਰ ਗੋਲਡੀ ਬਰਾੜ ਤੇ ਬਿਸ਼ਨੋਈ ਵਲੋਂ ਇਸ ਦੀ ਜਿੰਮੇਵਾਰੀ ਲਈ ਗਈ ਸੀ ।