ਮਾਂ ਨੇ ਆਪਣੇ ਹੀ ਪੁੱਤ ਦਾ ਕੀਤਾ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਸਨਪੁਰ ਵਿਖੇ ਇੱਕ ਮਾਂ ਨੇ ਆਪਣੇ 4 ਸਾਲਾ ਮਾਸੂਮ ਦਾ ਕਤਲ ਕਰ ਦਿੱਤਾ। ਥਾਣਾ ਖੀ ਅਜੀਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਸੂਚਨਾ ਮਿਲੀ ਸੀ ਕਿ ਪਿੰਡ ਭਨੋਹੜ ਵਿਖੇ ਇੱਕ ਔਰਤ ਨੂੰ ਲੋਕਾਂ ਨੇ ਜ਼ਬਰੀ ਬੰਨ੍ਹਿਆ ਹੋਇਆ ਹੈ।

ਸਰਪੰਚ ਗੁਰਚਰਨ ਸਿੰਘ ਨੇ ਦੱਸਿਆ ਕਿ ਪਿੰਡ ਅੰਦਰ ਰਹਿ ਰਿਹਾ ਪਰਵਾਸੀ ਮਜ਼ਦੂਰ ਸ਼ਾਮ ਲਾਲ ਪਿੰਡ ਅੰਦਰ ਹੀ ਸਾਈਕਲ ਰਿਪੇਅਰ ਦੀ ਦੁਕਾਨ ਕਰਦਾ ਹੈ। ਉਸ ਦਾ 4 ਸਾਲਾ ਪੁੱਤਰ ਕਾਲੂ ਗੁੰਮ ਹੈ। ਪਤਾ ਲੱਗਾ ਕਿ ਬਬੀਤਾ ਆਪਣੇ ਪੁੱਤਰ ਕਾਲੂ ਨੂੰ ਲੈ ਕੇ ਜਾ ਰਹੀ ਹੈ।

ਪੁਲਿਸ ਨੇ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਨੇ ਆਪਣੇ ਪੁੱਤ ਦਾ ਕਤਲ ਕਰਕੇ ਲਾਸ਼ ਨੂੰ ਬੋਰੀ 'ਚ ਪਾ ਕੇ ਛੱਪੜ 'ਚ ਸੁੱਟ ਦਿੱਤਾ। ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਿੰਟੂ ਨੇ ਕਿਹਾ ਕਿ ਇਸ ਔਰਤ ਨੂੰ ਹੈਪੂਟੇਸਟ ਦੀ ਬਿਮਾਰੀ ਹੈ, ਜਿਸ ਦੀ ਦਵਾਈ ਲੁਧਿਆਣਾ ਦੇ ਇੱਕ ਹਸਪਤਾਲ ਤੋਂ ਚੱਲ ਰਹੀ ਸੀ।