iPhone ਖਰੀਦਣ ਲਈ ਮਾਂ ਨੇ ਕੀਤਾ ਵੱਡਾ ਕਾਰਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਛੱਮੀ ਬੰਗਾਲ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਮਾਂ ਨੇ ਰੀਲ ਬਣਾਉਣ ਲਈ ਆਪਣੇ 8 ਮਹੀਨਿਆਂ ਦੇ ਬੱਚੇ ਨੂੰ 2 ਲੱਖ ਰੁਪਏ 'ਚ ਵੇਚ ਦਿੱਤਾ। ਦੱਸਿਆ ਜਾ ਰਿਹਾ ਮਾਂ ਨੇ iPhone ਖਰੀਦਣ ਲਈ ਇਹ ਕਾਰਾ ਕੀਤਾ ਹੈ ਤਾਂ ਜੋ ਉਹ iPhone ਤੇ Reels ਬਣਾ ਸਕੇ। ਸੂਚਨਾ ਮਿਲਦੇ ਹੀ ਪੁਲਿਸ ਨੇ ਮਹਿਲਾ ਸਣੇ 4 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ, ਹਾਲਾਂਕਿ ਉਸ ਦਾ ਪਿਤਾ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਇੱਕ ਜੋੜੇ ਨੇ ਇੰਸਟਾਗ੍ਰਾਮ ਰੀਲ ਬਣਾਉਣ ਲਈ iPhone14 ਖਰੀਦਣ ਲਈ ਆਪਣੇ 8 ਮਹੀਨੇ ਦੇ ਬੱਚੇ ਨੂੰ ਵੇਚ ਦਿੱਤਾ।

ਉੱਤਰੀ 24 ਪਰਗਨਾ ਦੇ ਪਾਣੀਹਾਟੀ ਦੇ ਗਾਂਧੀਨਗਰ ਇਲਾਕੇ 'ਚ ਰਹਿਣ ਵਾਲੇ ਜੈਦੇਵ ਤੇ ਉਸ ਦੀ ਪਤਨੀ ਸਾਥੀ ਨੇ ਮਿਲ ਕੇ ਆਪਣੇ 8 ਮਹੀਨੇ ਦੇ ਬੱਚੇ ਨੂੰ iPhone ਖਰੀਦਣ ਲਈ ਵੇਚ ਦਿੱਤਾ। ਜੈਦੇਵ ਤੇ ਸਾਥੀ ਦੀ 7 ਸਾਲ ਦੀ ਧੀ ਤੇ 8 ਮਹੀਨੇ ਦਾ ਮੁੰਡਾ ਹੈ। ਗੁਆਂਢੀਆਂ ਨੇ ਦੇਖਿਆ ਕਿ ਇਸ ਜੋੜੇ ਦਾ ਪੁੱਤ ਕਾਫੀ ਦਿਨਾਂ ਤੋਂ ਗਾਇਬ ਹੈ ਤੇ ਉਨ੍ਹਾਂ ਕੋਲ ਨਵਾਂ iPhone ਆਇਆ । ਜਿਸ ਤੋਂ ਬਾਅਦ ਗੁਆਂਢੀਆਂ ਨੇ ਪਤੀ -ਪਤਨੀ ਕੋਲੋਂ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤ ਨੂੰ iPhone ਲਈ ਵੇਚ ਦਿੱਤਾ ਸੀ । ਗੁਆਂਢੀਆਂ ਵੱਲੋ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ । ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਜੋੜੇ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਗ੍ਰਿਫ਼ਤਾਰ ਕਰ ਲਿਆ। ਇਸ ਦੇ ਨਾਲ ਹੀ ਬੱਚੇ ਨੂੰ ਖਰੀਦਣ ਵਾਲੀ ਪ੍ਰਿਅੰਕਾ ਨਾਮ ਦੀ ਮਹਿਲਾ ਨੂੰ ਵੀ ਕਾਬੂ ਕੀਤਾ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।

More News

NRI Post
..
NRI Post
..
NRI Post
..