ਕਾਂਗੋ ‘ਚ ਮਿਲਿਆ ਸੋਨੇ ਦਾ ਪਹਾੜ, ਅਮੀਰ ਹੋਣ ਲਈ ਲੋਕ ਭੱਜੇ ਖੁਰਪੇ-ਕਹੀਆਂ ਲੈਕੇ

by vikramsehajpal

ਕਾਂਗੋ (ਦੇਵ ਇੰਦਰਜੀਤ)- ਸੋਨਾ ਬਹੁਤ ਮਹਿੰਗੀ ਧਾਤੂ ਹੈ। ਕਿਸੇ ਮੁਲਕ ਕੋਲ ਜਿੰਨਾ ਜ਼ਿਆਦਾ ਸੋਨਾ ਹੈ। ਉਨ੍ਹਾਂ ਹੀ ਉਸ ਨੂੰ ਅਮੀਰ ਮੰਨਿਆ ਜਾਂਦਾ ਹੈ। ਮੱਧ ਅਫ਼ਰੀਕਾ ਦੇ ਕਾਂਗੋ ਤੋਂ ਮਿਲੀ ਖ਼ਬਰ ਨੇ ਉਥੇ ਦੇ ਲੋਕਾਂ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਇਨ੍ਹਾਂ ਲੋਕਾਂ ਨੂੰ ਖ਼ਬਰ ਮਿਲੀ ਸੀ ਕਿ ਉੱਥੋਂ ਦੇ ਇੱਕ ਪਹਾੜ ਵਿਚ 60 ਤੋਂ 90 ਫ਼ੀਸਦੀ ਹਿੱਸੇ ਵਿਚ ਸੋਨਾ ਹੈ। ਜਿਸ ਕਰਕੇ ਇਹ ਖ਼ਬਰ ਸੁਣ ਕੇ ਉੱਥੋਂ ਦੇ ਲੋਕ ਇਸ ਪਹਾੜ ਦੀ ਖੁਦਾਈ ਕਰਨ ਲਈ ਪਹੁੰਚ ਗਏ।

ਇਹ ਸਥਾਨ ਕਿਵੂ ਪ੍ਰੋਵਿੰਸ ਵਿੱਚ ਦੱਸਿਆ ਜਾ ਰਿਹਾ ਹੈ। ਇੰਨੀ ਵੱਡੀ ਗਿਣਤੀ ਵਿਚ ਲੋਕਾਂ ਦੇ ਇਸ ਸਥਾਨ ਉੱਤੇ ਪਹੁੰਚਣ ਕਾਰਨ ਇੱਥੋਂ ਖੁਦਾਈ ਕਰਨ ਤੇ ਆਰਜ਼ੀ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਾਂਗੋ ਦੀ ਧਰਤੀ ਵਿੱਚ ਬਹੁਤ ਥਾਵਾਂ ਤੇ ਸੋਨਾ ਮਿਲਿਆ ਹੈ ਅਤੇ ਹੁਣ ਵੀ ਮਿਲ ਰਿਹਾ ਹੈ। ਇਸ ਕਰਕੇ ਲੋਕ ਇਸ ਪਹਾੜ ਵੱਲ ਆਉਣੇ ਸ਼ੁਰੂ ਹੋ ਗਏ ਸਨ। ਜਦੋਂ ਇਥੇ ਪਹਿਲਾਂ ਤੋਂ ਕੰਮ ਕਰਦੇ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ ਤੇ ਅਪਣਾ ਕੰਮ ਰੋਕ ਦਿਤਾ। ਇਸ ਤੋਂ ਬਾਅਦ ਉਚ ਅਧਿਕਾਰੀ ਪਹੁੰਚੇ ਜਿਨ੍ਹਾਂ ਨੇ ਲੋਕਾਂ ਨੂੰ ਸਮਝਾਇਆ ਕਿ ਇਹ ਕੱਚਾ ਸੋਨਾ ਹੈ ਤੇ ਸਿੱਧੇ ਤੌਰ ’ਤੇ ਉਨ੍ਹਾਂ ਦੇ ਕਿਸੇ ਕੰਮ ਨਹੀਂ ਹੈ। ਅਧਿਕਾਰੀਆਂ ਦੇ ਸਮਝਾਉਣ ਤੋਂ ਬਾਅਦ ਲੋਕ ਇਥੋਂ ਗਏ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।