ਐੱਮਪੀ ‘ਚ “ਟਾਈਮ ਬੰਬ” ਤੇ ਮੁੱਖ ਮੰਤਰੀ ਨੂੰ ਧਮਕੀ ਭਰੀ ਚਿੱਠੀ ਬਰਾਮਦ!

by jaskamal

ਨਿਊਜ਼ ਡੈਸਕ (ਜਸਕਮਲ) : ਮੱਧ ਪ੍ਰਦੇਸ਼ ਦੇ ਰੀਵਾ 'ਚ ਜ਼ਿਲ੍ਹਾ ਪੁਲਿਸ ਨੇ ਬੁੱਧਵਾਰ ਨੂੰ ਟਾਈਮਰ ਨਾਲ ਇਕ ਵਿਸਫੋਟਕ ਨੂੰ ਡਿਫਊਸ ਕਰ ਦਿੱਤਾ। ਮੌਕੇ 'ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਧਮਕੀ ਦੇਣ ਵਾਲੀ ਚਿੱਠੀ ਵੀ ਮਿਲੀ ਹੈ। ਇਹ ਯੰਤਰ ਨੈਸ਼ਨਲ ਹਾਈਵੇਅ-30 'ਤੇ ਇਕ ਪੁਲ਼ ਦੇ ਹੇਠਾਂ ਲਾਇਆ ਗਿਆ ਸੀ। ਯੰਤਰ ਦਾ ਪਤਾ ਲੱਗਦੇ ਹੀ ਬੰਬ ਨਿਰੋਧਕ ਦਸਤਾ ਮੌਕੇ 'ਤੇ ਪਹੁੰਚ ਗਿਆ।

ਮੱਧ ਪ੍ਰਦੇਸ਼ ਦੇ ਰੀਵਾ ਡਿਵੀਜ਼ਨ 'ਚ ਅਜਿਹੀ ਪਹਿਲੀ ਘਟਨਾ ਸਾਹਮਣੇ ਆਈ ਹੈ। ਪੁਲਿਸ ਅਪਰਾਧਿਕ ਕਾਰਵਾਈ ਦੇ ਸਰੋਤ ਤੇ ਉਦੇਸ਼ ਦੀ ਜਾਂਚ ਕਰ ਰਹੀ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਦਿੱਤਿਆਨਾਥ ਨੂੰ ਦਿੱਤੀ ਧਮਕੀ ਨੇ ਉੱਤਰ ਪ੍ਰਦੇਸ਼ 'ਚ ਦਹਿਸ਼ਤੀ ਗਤੀਵਿਧੀਆਂ ਦਾ ਡਰ ਵਧਾਇਆ ਹੈ ਕਿਉਂਕਿ ਅਗਲੇ ਮਹੀਨੇ ਚੋਣਾਂ ਹੋਣ ਜਾ ਰਹੀਆਂ ਹਨ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 2022, 10 ਫਰਵਰੀ ਤੋਂ  ਸੱਤ ਪੜਾਵਾਂ 'ਚ ਹੋਣਗੀਆਂ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। ਪਿਛਲੇ ਕੁਝ ਸਮੇਂ ਤੋਂ ਗਣਤੰਤਰ ਦਿਵਸ ਦੇ ਆਲੇ-ਦੁਆਲੇ ਅੱਤਵਾਦੀ ਕਾਰਵਾਈਆਂ ਦੀ ਕਈ ਖੁਫੀਆ ਜਾਣਕਾਰੀਆਂ ਮਿਲੀਆਂ ਹਨ।