ਮਿਸਜ਼ ਪੰਜਾਬਣ ਵਰਲਡਵਾਈਡ – ਰਸੋਈ ‘ਚੋ ਨਿਕਲ ਮਹਿਲਾਵਾਂ ਨੇ ਦਿਖਾਇਆ ਆਪਣਾ ਹੁਨਰ

ਮਿਸਜ਼ ਪੰਜਾਬਣ ਵਰਲਡਵਾਈਡ – ਰਸੋਈ ‘ਚੋ ਨਿਕਲ ਮਹਿਲਾਵਾਂ ਨੇ ਦਿਖਾਇਆ ਆਪਣਾ ਹੁਨਰ

SHARE ON

ਜਲੰਧਰ (ਐਨ.ਆਰ.ਆਈ. ਮੀਡਿਆ) : ਮਿਸਜ਼ ਪੰਜਾਬਣ ਵਰਲਡਵਾਈਡ 2021 ਸੀਜ਼ਨ 10 ਦੇ ਔਡੀਸ਼ਨ ਮਾਡਲ ਟਾਊਨ ‘ਚ ਸਤੀਥ LAKME ਅਕੈਡਮੀ ‘ਚ ਐਤਵਾਰ ਨੂੰ ਕਰਵਾਏ ਗਏ। ਇਸ ‘ਚ ਲੁਧਿਆਣਾ, ਹੋਸ਼ਿਆਰਪੂਰ, ਫਗਵਾੜਾ, ਜਲੰਧਰ, ਅੰਮ੍ਰਿਤਸਰ ਅਤੇ ਹੋਰ ਕਈ ਸ਼ਹਿਰਾਂ ‘ਚੋਂ 80 ਦੇ ਕਰੀਬ ਮਹਿਲਾਵਾਂ ਨੇ ਭਾਗ ਲਿਆ।

ਜਲੰਧਰ ‘ਚ ਪਹਿਲੀ ਵਾਰ ਹੋ ਰਹੇ ਇਸ ਔਡੀਸ਼ਨ ‘ਚ ਵਿਆਹੀਆਂ ਔਰਤਾਂ ਨੇ ਰਸੋਈ ‘ਚੋ ਨਿਕਲ ਕੇ ਗਿੱਦਾ, ਭੰਗੜਾ, ਪੰਜਾਬੀ ਬੋਲੀਆਂ, ਐਕਟਿੰਗ ਅਤੇ ਗਾਇਕੀ ‘ਚ ਆਪਣਾ ਹੁਨਰ ਪ੍ਰਦਸ਼ਨ ਕੀਤਾ। ਦੱਸ ਦਈਏ ਕੀ ਇਸ ਮੌਕੇ ਓਰਗਨਾਈਜ਼ਰ ਰਜਨੀ ਸੈਣੀ ਨੇ ਦੱਸਿਆ ਕੀ ਇਹ ਇਵੇੰਟ ਦੇ ਕਰਵਾਉਣ ਦਾ ਮੁਖ ਕਾਰਨ ਪੰਜਾਬੀ ਸਬੇਆਚਾਰ ਦਾ ਪ੍ਰਚਾਰ ਕਰਨਾ ਹੈ। ਇਵੇੰਟ ਦਾ ਫਾਈਨਲ ਭਾਰਤ ਅਤੇ ਗ੍ਰੈੰਡ ਫਿਨਾਲੇ ਕੈਨੇਡਾ ‘ਚ ਕਰਵਾਇਆ ਜਾਵੇਗਾ।

ਏ.ਜੇ ਰਿਕਾਰਡਸ ਸੈਨਿਟਾ ਦੇ ਵਲੋਂ ਆਯੋਜਿਤ ਐਨ ਆਰ ਆਈ ਮੈਰਿਜ ਬਿਊਰੋ ਮਿਸਜ਼ ਪੰਜਾਬਣ ਵਰਲਡਵਾਈਡ 2021 ਦਾ ਇਹ ਪਹਿਲਾ ਔਡੀਸ਼ਨ ਹੈ। ਦੂਸਰਾ ਔਡੀਸ਼ਨ ਲੁਧਿਆਣਾ ‘ਚ 30 ਜਨਵਰੀ ਨੂੰ ਹੋਵੇਗਾ। ਇਸ ਮੌਕੇ ਮੁੱਖ ਮਹਿਮਾਨ ਦੇ ਤੋਰ ਤੇ ਪੋਹੁੰਚੇ ਪੰਜਾਬ ਸਿੰਗਰ ਅਤੇ ਐਕਟਰ ਫ਼ਿਰੋਜ਼ ਖਾਨ ਨੇ ਸਾਰੇ ਮੁਕਾਬਲੇਬਾਜ਼ ਦੀ ਤਾਰੀਫ਼ ਕੀਤੀ।