ਐੱਮ. ਐੱਸ. ਧੋਨੀ ਨੇ ਇੰਝ ਸੈਲੀਬ੍ਰੇਟ ਕੀਤਾ ਪਤਨੀ ਸਾਕਸ਼ੀ ਦਾ ਬਰਥਡੇ

by

ਜਲੰਧਰ (ਬਿਊਰੋ) — ਸਾਬਕਾ ਇੰਡੀਅਨ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਮੰਗਲਵਾਰ ਨੂੰ ਆਪਣੀ ਪਤਨੀ ਸਾਕਸ਼ੀ ਦਾ 31ਵਾਂ ਜਨਮਦਿਨ ਬਹੁਤ ਹੀ ਪਿਆਰੇ ਢੰਗ ਨਾਲ ਮਨਾਇਆ ਹੈ, ਜਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਜੇ ਗੱਲ ਕਰੀਏ ਕ੍ਰਿਕੇਟ ਦੇ ਮਾਹੀ ਯਾਨੀ ਕਿ ਮਹਿੰਦਰ ਸਿੰਘ ਧੋਨੀ ਦੀ ਲਵ ਸਟੋਰੀ ਦੀ ਤਾਂ ਉਹ ਕਿਸੇ ਹਿੰਦੀ ਫਿਲਮ ਦੀ ਕਹਾਣੀ ਤੋਂ ਵੀ ਵੱਧ ਦਿਲਚਸਪ ਹੈ। ਸਾਕਸ਼ੀ ਜੋ ਕਿ ਆਪਣੀ ਪੜ੍ਹਾਈ ਨਾਲ ਸਬੰਧਿਤ ਇਕ ਹੋਟਲ 'ਚ ਇੰਟਰਨਸ਼ਿਪ ਕਰ ਰਹੀ ਸੀ। ਜਿੱਥੇ ਦੋਵਾਂ ਦੀ ਪਹਿਲੀ ਵਾਰ ਮੁਲਾਕਾਤ ਹੋਈ ਸੀ।

ਦਰਅਸਲ, ਦਸੰਬਰ 2007 'ਚ ਕੋਲਕਾਤਾ ਦੇ ਤਾਜ ਬੰਗਾਲ ਹੋਟਲ 'ਚ ਭਾਰਤੀ ਕ੍ਰਿਕੇਟ ਟੀਮ ਰੁਕੀ ਹੋਈ ਸੀ ਤੇ ਸਾਕਸ਼ੀ ਉਸ ਹੋਟਲ 'ਚ ਬਤੌਰ ਇੰਟਰਨ ਕੰਮ ਕਰ ਰਹੀ ਸੀ, ਜਿਸ ਦਿਨ ਦੋਵਾਂ ਦੀ ਪਹਿਲੀ ਮੁਲਾਕਾਤ ਹੋਈ ਉਸ ਦਿਨ ਸਾਕਸ਼ੀ ਦਾ ਹੋਟਲ 'ਚ ਅਖੀਰਲਾ ਦਿਨ ਸੀ। ਸਾਕਸ਼ੀ ਦੇ ਜਾਣ ਤੋਂ ਬਾਅਦ ਐੱਮ. ਐੱਸ. ਧੋਨੀ ਨੇ ਮੈਨੇਜਰ ਤੋਂ ਸਾਕਸ਼ੀ ਦਾ ਨੰਬਰ ਲਿਆ ਤੇ ਉਸ ਨੂੰ ਮੈਸੇਜ ਕੀਤਾ। ਉਧਰ ਸਾਕਸ਼ੀ ਨੂੰ ਕ੍ਰਿਕੇਟ ਬਾਰੇ ਨਾ ਦਿਲਚਸਪੀ ਸੀ ਤੇ ਨਾ ਹੀ ਜ਼ਿਆਦਾ ਜਾਣਕਾਰੀ ਨਹੀਂ ਸੀ ਪਰ ਉਹ ਹੈਰਾਨ ਸੀ ਕਿ ਇੰਡੀਅਨ ਕ੍ਰਿਕੇਟ ਟੀਮ ਦੇ ਕਪਤਾਨ ਨੇ ਉਸ ਨੂੰ ਮੈਸੇਜ ਕੀਤਾ।

https://twitter.com/DHONIism/status/1196617120525643776

ਇਸ ਤੋਂ ਬਾਅਦ ਦੋਵਾਂ 'ਚ ਗੱਲਾਂ-ਬਾਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਲਗਪਗ ਦੋ ਮਹੀਨੇ ਬਾਅਦ ਸਾਲ 2008 'ਚ ਦੋਵੇਂ ਨੇ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ 3 ਜੁਲਾਈ, 2010 ਨੂੰ ਦੇਹਰਾਦੂਨ ਦੇ ਇਕ ਹੋਟਲ 'ਚ ਦੋਵਾਂ ਨੇ ਪਹਿਲਾਂ ਮੰਗਣੀ ਕਰਵਾਈ ਤੇ 4 ਜੁਲਾਈ ਨੂੰ ਦੋਵਾਂ ਨੇ ਵਿਆਹ ਕਰਵਾ ਲਿਆ ਸੀ। ਇਸ ਤੋਂ ਬਾਅਦ 6 ਫਰਵਰੀ 2015 'ਚ ਧੋਨੀ ਦੇ ਘਰੇ ਨਿੱਕੀ ਪਰੀ ਨੇ ਜਨਮ ਲਿਆ, ਜਿਸ ਦਾ ਨਾਂ ਜੀਵਾ ਸਿੰਘ ਧੋਨੀ ਰੱਖਿਆ ਗਿਆ। ਧੋਨੀ ਤੇ ਜੀਵਾ ਦੀਆਂ ਅਕਸਰ ਹੀ ਮਸਤੀ ਕਰਦਿਆਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤੀਆਂ ਜਾਂਦੀਆਂ ਹਨ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..