ਤਾਮਿਲ ਫ਼ਿਲਮ ਇੰਡਸਟਰੀ ’ਚ MS ਧੋਨੀ ਕਰਨਗੇ ਵੱਡਾ ਧਮਾਕਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤ ਦੇ ਸਾਬਕਾ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੀ ਸਾਊਥ ਇੰਡੀਆ ’ਚ ਚੰਗੀ ਫੈਨ ਫਾਲੋਇੰਗ ਹੈ। ਤਾਮਿਲਨਾਡੂ ’ਚ ਧੋਨੀ ਦੇ ਲੱਖਾਂ ਪ੍ਰਸ਼ੰਸਕ ਹਨ। ਇੰਨਾ ਹੀ ਨਹੀਂ, ਧੋਨੀ ਨੂੰ ਸਾਊਥ ਦੇ ਪ੍ਰਸ਼ੰਸਕ ਪਿਆਰ ਨਾਲ ਥਾਲਾ ਕਹਿ ਕੇ ਬੁਲਾਉਂਦੇ ਹਨ।

ਧੋਨੀ ਤਾਮਿਲ ਫ਼ਿਲਮਾਂ ਨਾਲ ਆਪਣੀਆਂ ਨਜ਼ਦੀਕੀਆਂ ਵਧਾ ਰਹੇ ਹਨ। ਇਸ ਲਈ ਉਨ੍ਹਾਂ ਨੇ ਸਾਊਥ ਦੀ ਮਸ਼ਹੂਰ ਅਦਾਕਾਰਾ ਨਯਨਤਾਰਾ ਨਾਲ ਹੱਥ ਮਿਲਾ ਲਿਆ ਹੈ। ਧੋਨੀ ਬਤੌਰ ਪ੍ਰੋਡਿਊਸਰ ਕਾਲੀਵੁੱਡ ’ਚ ਐਂਟਰੀ ਕਰਨ ਲਈ ਤਿਆਰ ਹਨ। ਦੱਸਿਆ ਜਾ ਰਿਹਾ ਹੈ ਕਿ ਧੋਨੀ ਦੇ ਪ੍ਰਾਜੈਕਟਸ ਦਾ ਅਧਿਕਾਰਕ ਐਲਾਨ ਆਈ. ਪੀ. ਐੱਲ. 2022 ਤੋਂ ਬਾਅਦ ਕੀਤਾ ਜਾ ਸਕਦਾ ਹੈ। ਜਲਦ ਹੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਵੇਗੀ।

More News

NRI Post
..
NRI Post
..
NRI Post
..