ਸਪੋਰਟਸ ਡੈਸਕ (ਵਿਕਰਮ ਸਹਿਜਪਾਲ) : ਵਿਸ਼ਵ ਕੱਪ 2019 ਤੋਂ ਬਾਅਦ ਮਹਿੰਦਰ ਸਿੰਘ ਧੋਨੀ ਨੇ ਕ੍ਰਿਕਟ ਦੀ ਦੁਨੀਆਂ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਲੈ ਲਿਆ ਹੈ। ਖ਼ਬਰਾਂ ਮੁਤਾਬਕ ਜੇਕਰ ਭਾਰਤੀ ਟੀਮ ਫਾਈਨਲ ਲਈ ਕੁਆਲੀਫਾਈ ਕਰਦੀ ਹੈ ਤੇ ਲਾਰਡਸ 'ਤੇ 14 ਜੁਲਾਈ ਨੂੰ ਵਰਲਡ ਕੱਪ 'ਚ ਜਿੱਤ ਹਾਸਲ ਕਰਦੀ ਹੈ ਤਾਂ ਭਾਰਤੀ ਕ੍ਰਿਕਟ ਦੇ ਮਹਾਨ ਕ੍ਰਿਕਟਰਾਂ 'ਚੋਂ ਇੱਕ ਲਈ ਇਹ ਆਦਰਸ਼ ਵਿਦਾਈ ਹੋਵੇਗੀ।
ਬੀ. ਸੀ. ਸੀ. ਆਈ. ਦੇ ਇਕ ਉਚ ਅਧਿਕਾਰੀ ਨੇ ਨਾਮ ਨਹੀਂ ਦੱਸਣ ਦੀ ਸ਼ਰਤ 'ਤੇ ਪੀ. ਟੀ. ਆਈ. ਨੂੰ ਕਿਹਾ, ''ਮਹਿੰਦਰ ਸਿੰਘ ਧੋਨੀ ਦੇ ਬਾਰੇ 'ਚ ਤੁਸੀਂ ਕੁਝ ਨਹੀਂ ਕਹਿ ਸਕਦੇ। ਪਰ ਅਜਿਹੀ ਸੰਭਾਵਨਾ ਨਹੀਂ ਹੈ ਕਿ ਉਹ ਇਸ ਵਰਲਡ ਕੱਪ ਤੋਂ ਬਾਅਦ ਭਾਰਤ ਲਈ ਖੇਡਣਾ ਜਾਰੀ ਰੱਖਣਗੇ। ਉਨ੍ਹਾਂ ਨੇ ਤਿੰਨਾਂ ਫਾਰਮੈਟਾਂ ਚੋਂ ਕਪਤਾਨੀ ਛੱਡਣ ਦਾ ਫੈਸਲਾ ਵੀ ਅਚਾਨਕ ਹੀ ਲਿਆ ਸੀ ਤਾਂ ਇਸ ਬਾਰੇ 'ਚ ਭਵਿੱਖਵਾਣੀ ਕਰਨਾ ਬਹੁਤ ਮੁਸ਼ਕਿਲ ਹੈ।
ਇਸ ਵਿਸ਼ਵ ਕੱਪ 'ਚ ਧੋਨੀ ਨਹੀਂ ਦਿਖਾ ਸਕੇ ਜਾਦੂ
- ਭਾਰਤ ਬਨਾਮ ਦੱਖਣੀ ਅਫ਼ਰੀਕਾ : 34 ਦੌੜਾਂ ਤੇ ਸਟੰਪਿੰਗ
- ਭਾਰਤ ਬਨਾਮ ਆਸਟ੍ਰੇਲੀਆ : 27 ਦੌੜਾਂ ਤੇ 1 ਕੈਚ
- ਭਾਰਤ ਬਨਾਮ ਪਾਕਿਸਤਾਨ : 1 ਦੌੜ, 0 ਕੈਚ/ ਸਟੰਪਿੰਗ
- ਭਾਰਤ ਬਨਾਮ ਅਫ਼ਗਾਨਿਸਤਾਨ : 28 ਦੌੜਾਂ ਤੇ 1 ਸਟੰਪਿੰਗ
ਮੌਜੂਦਾ ਚੋਣ ਕਮੇਟੀ ਦੇ ਅਕਤੂਬਰ 'ਚ ਹੋਣ ਵਾਲੀ ਆਮ ਸਾਲਾਨਾ ਬੈਠਕ ਤੱਕ ਰਹਿਣ ਦੀ ਸੰਭਾਵਨਾ ਹੈ ਤੇ ਉਹ ਨਿਸ਼ਚਿਤ ਰੂਪ ਨਾਲ ਅਗਲੇ ਸਾਲ ਆਸਟਰੇਲੀਆ 'ਚ ਹੋਣ ਵਾਲੇ ਆਈ. ਸੀ. ਸੀ. ਵਰਲਡ ਟੀ20 ਨੂੰ ਵੇਖਦੇ ਹੋਏ ਬਦਲਾਅ ਦੀ ਪ੍ਰਕਿਰੀਆ ਸ਼ੁਰੂ ਕਰ ਦੇਵੇਗੀ। ਹਾਲਾਂਕਿ ਭਾਰਤ ਦੇ ਇੱਥੇ ਵਰਲਡ ਕੱਪ ਸੈਮੀਫਾਈਨਲ ਲਈ ਕੁਆਲੀਫਾਈ ਕਰਨ ਤੋਂ ਬਾਅਦ ਨਾ ਤਾਂ ਟੀਮ ਪ੍ਰਬੰਧਨ ਤੇ ਨਹੀਂ ਹੀ ਬੀ. ਸੀ. ਸੀ. ਆਈ ਇਸ ਮੁੱਦੇ 'ਤੇ ਗੱਲ ਕਰਨਾ ਚਾਹੁੰਦੀ ਹੈ।
ਦੱਸ ਦਈਏ, ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਧੋਨੀ ਆਲੋਚਕਾਂ ਦੇ ਨਿਸ਼ਾਨੇ 'ਤੇ ਹਨ। ਖ਼ਾਸ ਤੌਰ 'ਤੇ ਧੋਨੀ ਦੀ ਢਿੱਲੀ ਪਾਰੀ ਦਾ ਕਈ ਵਾਰ ਭਾਰਤੀ ਟੀਮ ਨੂੰ ਖ਼ਾਮਿਆਜ਼ਾ ਭੁਗਤਣਾ ਪਿਆ ਹੈ। ਵਿਸ਼ਵ ਕੱਪ ਵਿੱਚ ਚੋਣ ਹੋਣ ਤੋਂ ਪਹਿਲਾਂ ਹੀ ਅੰਦਾਜਾ ਲਾਇਆ ਜਾ ਰਿਹਾ ਸੀ ਕਿ ਧੋਨੀ ਕ੍ਰਿਕਟ ਦੇ ਇਸ ਸਭ ਤੋਂ ਵੱਡੇ ਟੂਰਨਾਮੈਂਟ ਤੋਂ ਬਾਅਦ ਸੰਨਿਆਸ ਲੈ ਲੈਣਗੇ।

