ਗਲੋਬਲ ਅੱਤਵਾਦੀ ਹਾਫਿਜ ਸਈਦ ਪਾਕਿਸਤਾਨ ਵਿਚ ਗ੍ਰਿਫ਼ਤਾਰ

by

ਇਸਲਾਮਾਬਾਦ , 17 ਜੁਲਾਈ ( NRI MEDIA )

ਗਲੋਬਲ ਅੱਤਵਾਦੀ ਹਾਫਿਜ ਸਈਦ ਨੂੰ ਪਾਕਿਸਤਾਨ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ , ਪੰਜਾਬ ਦੇ ਅੱਤਵਾਦ ਰੋਕੂ ਵਿਭਾਗ ਨੇ ਹਾਫਿਜ ਸਈਦ ਨੂੰ ਲਾਹੌਰ ਤੋਂ ਗ੍ਰਿਫਤਾਰ ਕੀਤਾ ਹੈ ,  ਉਹ ਲਹੌਰ ਤੋਂ ਗੁੱਜਰਾਂਵਾਲਾ ਜਾ ਰਿਹਾ ਸੀ , ਗ੍ਰਿਫਤਾਰੀ ਤੋਂ ਬਾਅਦ ਹਾਫਿਜ ਸਈਦ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ ,ਇਸ ਸਮੇਂ ਦੌਰਾਨ ਹਾਫਿਦ ਸਈਦ ਨੇ ਕਿਹਾ ਕਿ ਮੈਂ ਆਪਣੀ ਗ੍ਰਿਫਤਾਰੀ ਦੇ ਖਿਲਾਫ ਅਦਾਲਤ ਜਾਵਾਂਗਾ , ਹਾਫਿਜ ਸਈਦ ਨੂੰ ਲਾਹੌਰ ਦੀ ਕੋਟ ਲਖਪਤ ਜੈਲ ਵਿੱਚ ਰੱਖਿਆ ਗਿਆ ਹੈ |


ਇਸ ਤੋਂ ਪਹਿਲਾਂ ਸੋਮਵਾਰ ਨੂੰ ਲਾਹੌਰ ਦੀ ਅੱਤਵਾਦ ਵਿਰੋਧੀ ਅਦਾਲਤ (ਏ ਟੀ ਸੀ) ਨੇ ਮੁੰਬਈ ਅੱਤਵਾਦੀ ਹਮਲਿਆਂ ਦੇ ਮਾਸਟਰ ਮਾਈਂਡ ਅਤੇ ਜਮਾਤ-ਉਦ-ਦਾਵਾ ਦੇ ਮੁਖੀ ਅੱਤਵਾਦੀ ਸਰਗਨਾ ਹਾਫਿਜ ਸਈਦ ਅਤੇ ਤਿੰਨ ਹੋਰ ਨੂੰ ਜ਼ਮਾਨਤ ਦਿੱਤੀ ਸੀ , ਡੋਨ ਨਿਊਜ ਦੇ ਮੁਤਾਬਕ ਇਹ ਗ੍ਰਿਫਤਾਰੀ ਮਦਰੱਸੇ ਦੀ ਜ਼ਮੀਨ ਨੂੰ ਗਲਤ ਕੰਮ ਕਰਨ ਲਈ ਵਰਤਿਆ ਜਾਣ ਵਾਲੇ ਮਾਮਲੇ ਵਿੱਚ ਹੈ |

ਰਿਪੋਰਟ ਮੁਤਾਬਕ, ਸਾਈਦ ਦੇ ਇਲਾਵਾ ਹਾਫਿਜ ਮਾਸੂਦ, ਆਮੇਰ ਹਮਜਾ ਅਤੇ ਮਲਿਕ ਜ਼ਫਰ ਨੂੰ 31 ਅਗਸਤ ਤੱਕ 50,000 ਪਾਕਿਸਤਾਨੀ ਰੁਪਏ ਦੇ ਮੁਚਲਕੇ ਉੱਤੇ ਅੰਤਰਿਮ ਜ਼ਮਾਨਤ ਦਿੱਤੀ ਸੀ ,  ਹੁਣ ਕੀਤੀ ਗਈ ਗਿਰਫਤਾਰੀ ਪਿੱਛੇ ਹਾਫਿਜ ਸਈਦ ਦੀ ਸੰਸਥਾ ਜਮਾਤ-ਉਦ-ਦਾਅਵਾ ਉੱਤੇ ਜ਼ਮੀਨ ਦੇ ਕਿਸੇ ਹਿੱਸੇ ਨੂੰ ਨਾਜਾਇਜ਼ ਤੌਰ 'ਤੇ ਵਰਤਨ ਦਾ ਦੋਸ਼ ਹੈ  ,ਇਸ ਦੌਰਾਨ, ਲਾਹੌਰ ਹਾਈ ਕੋਰਟ (ਐਲ.ਐਚ.ਸੀ.) ਨੇ ਸੰਘੀ ਸਰਕਾਰ, ਪੰਜਾਬ ਸਰਕਾਰ ਅਤੇ ਕਾਊਂਟਰ-ਟੈਰਰਿਜ਼ਮ ਡਿਪਾਰਟਮੈਂਟ (ਸੀਟੀਡੀ) ਨੂੰ ਸਈਦ ਅਤੇ ਉਸਦੇ ਸੱਤ ਸਾਥੀਆਂ ਖਿਲਾਫ ਨੋਟਿਸ ਜਾਰੀ ਕੀਤਾ ਹੈ |

More News

NRI Post
..
NRI Post
..
NRI Post
..