IPL T20 : ਮੁੰਬਈ ਨੇ ਦਿੱਲੀ ਨੂੰ 40 ਦੌੜਾਂ ਨਾਲ ਹਰਾਇਆ

by mediateam

ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿਚ ਵੀਰਵਾਰ ਨੂੰ ਆਈ. ਪੀ. ਐੱਲ.-12 ਦਾ ਮੁਕਾਬਲਾ ਦਿੱਲੀ ਕੈਪੀਟਲਸ ਵਿਚਾਲੇ ਖੇਡਿਆ ਗਿਆ| ਪੰਡਯਾ ਭਰਾਵਾਂ ਕਰੁਣਾਲ (ਅਜੇਤੂ 37) ਤੇ ਹਾਰਦਿਕ (32) ਦੀ ਆਖਰੀ ਓਵਰਾਂ ਵਿਚ ਧਮਾਕੇਦਾਰ ਬੱਲੇਬਾਜ਼ੀ ਤੋਂ ਬਾਅਦ ਲੈੱਗ ਸਪਿਨਰ ਰਾਹੁਲ ਚਾਹਰ (19 ਦੌੜਾਂ 'ਤੇ 3 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੇ ਦਮ 'ਤੇ ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਸ ਨੂੰ 40 ਦੌੜਾਂ ਨਾਲ ਹਰਾ ਦਿੱਤਾ। ਮੁੰਬਈ ਇੰਡੀਅਨਜ਼ ਨੇ 5 ਵਿਕਟਾਂ 'ਤੇ 168 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਤੇ ਦਿੱਲੀ ਨੂੰ ਬਿਨਾਂ ਵਿਕਟ ਗੁਆਏ ਉਸਦੀ 49 ਦੌੜਾਂ ਦੀ ਚੰਗੀ ਸ਼ੁਰੂਆਤ ਤੋਂ ਬਾਅਦ ਚਾਹਰ ਦੇ ਕਹਿਰ ਨਾਲ 9 ਵਿਕਟਾਂ 'ਤੇ 128 ਦੌੜਾਂ 'ਤੇ ਰੋਕ ਲਿਆ।

ਮੁੰਬਈ ਦੀ 9 ਮੈਚਾਂ ਵਿਚ ਇਹ ਛੇਵੀਂ ਜਿੱਤ ਹੈ ਤੇ ਉਹ 12 ਅੰਕਾਂ ਨਾਲ ਅੰਕ ਸੂਚੀ ਵਿਚ ਦੂਜੇ ਸਥਾਨ 'ਤੇ ਪਹੁੰਚ ਗਈ ਹੈ, ਜਦਕਿ ਦਿੱਲੀ ਨੂੰ 9 ਮੈਚਾਂ ਵਿਚੋਂ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦਿੱਲੀ ਦੇ ਖਾਤੇ ਵਿਚ ਹੁਣ 10 ਅੰਕ ਹਨ। ਦਿੱਲੀ ਨੇ ਪਿਛਲੇ ਸਾਲ ਇਸੇ ਮੈਦਾਨ 'ਤੇ ਮੁੰਬਈ ਨੂੰ 11 ਦੌੜਾਂ ਨਾਲ ਹਰਾਇਆ ਸੀ ਪਰ ਇਸ ਵਾਰ ਉਸ ਨੂੰ ਚੋਟੀਕ੍ਰਮ ਦੀ ਨਾਕਾਮੀ ਨਾਲ ਹਾਰ ਝੱਲਣੀ ਪਈ। ਮੁੰਬਈ ਨੇ ਇਸ ਜਿੱਤ ਨਾਲ ਦਿੱਲੀ ਵਿਰੁੱਧ 24 ਮੈਚਾਂ ਵਿਚ ਅੰਕੜਾ 12-12 ਕਰ ਲਿਆ ਹੈ। ਮੁੰਬਈ ਦੀ ਜਿੱਤ ਨਾਲ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਕਾਫੀ ਖੁਸ਼ ਹੋਇਆ, ਜਿਹੜਾ ਮੁੰਬਈ ਦੇ ਡਗ ਆਊਟ ਵਿਚ ਬੈਠਾ ਸੀ।

More News

NRI Post
..
NRI Post
..
NRI Post
..