IPL ਦੇ ਫਾਈਨਲ ‘ਚ ਪੁੱਜੀ ਮੁੰਬਈ ਇੰਡੀਅਨਜ਼, ਦਿੱਲੀ ਕੈਪੀਟਲਜ਼ ਨੂੰ 57 ਦੌੜਾਂ ਨਾਲ ਹਰਾਇਆ

by vikramsehajpal

ਦੁਬਈ (ਐਨ.ਆਰ.ਆਈ. ਮੀਡਿਆ) : ਚਾਰ ਵਾਰ ਦੇ ਚੈਂਪੀਅਨ ਮੁੰਬਈ ਇੰਡੀਅਨਜ਼ ਦੇ ਨੇ ਵੱਡੇ ਮੈਚਾਂ 'ਚ ਖੇਡਣ ਦੇ ਅਨੁਭਵ ਦਾ ਵਧੀਆ ਨਜ਼ਾਰਾ ਪੇਸ਼ ਕਰ ਵੀਰਵਾਰ ਨੂੰ ਇੱਥੇ ਦਿੱਲੀ ਕੈਪੀਟਲਸ ਨੂੰ 57 ਦੌੜਾਂ ਨਾਲ ਕਰਾਰੀ ਹਾਰ ਦੇ ਕੇ 6ਵੀਂ ਬਾਰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.)-13 ਸੈਸ਼ਨ ਦੇ ਫਾਈਨਲ 'ਚ ਪ੍ਰਵੇਸ਼ ਕੀਤਾ। ਬਈ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਤੈਅ 20 ਓਵਰਾਂ 'ਚ ਪੰਜ ਵਿਕਟਾਂ ਦੇ ਨੁਕਸਾਨ 'ਤੇ 200 ਦੌੜਾਂ ਬਣਾਈਆਂ।

ਮੁੰਬਈ ਦੇ ਕਪਤਾਨ ਤੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਇਸ ਵਾਰ ਵੀ ਨਾਕਾਮ ਰਹੇ ਤੇ ਪਹਿਲੀ ਹੀ ਗੇਂਦ 'ਤੇ ਪਵੇਲੀਅਨ ਮੁੜ ਗਏ। ਰੋਹਿਤ ਆਈਪੀਐੱਲ ਵਿਚ ਸਭ ਤੋਂ ਵੱਧ ਵਾਰ ਜ਼ੀਰੋ 'ਤੇ ਆਊਟ ਹੋਣ ਵਾਲੇ ਖਿਡਾਰੀ ਬਣੇ। ਉਹ 13ਵੀਂ ਵਾਰ ਖ਼ਾਤਾ ਨਹੀਂ ਖੋਲ੍ਹ ਸਕੇ। ਉਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਹੋਰ ਬੱਲੇਬਾਜ਼ਾਂ ਨੇ ਦੌੜਾਂ ਦੀ ਰਫ਼ਤਾਰ ਘੱਟ ਨਹੀਂ ਹੋਣ ਦਿੱਤੀ। ਸਲਾਮੀ ਬੱਲੇਬਾਜ਼ ਕਵਿੰਟਨ ਡਿਕਾਕ, ਸੂਰਿਆ ਕੁਮਾਰ ਯਾਦਵ, ਇਸ਼ਾਨ ਕਿਸ਼ਨ ਤੇ ਹਾਰਦਿਕ ਪਾਂਡਿਆ ਨੇ ਟੀਮ ਨੂੰ 200 ਦੌੜਾਂ ਤਕ ਪਹੁੰਚਾ ਦਿੱਤਾ।

ਜਵਾਬ ਵਿਚ ਦਿੱਲੀ ਦੀ ਟੀਮ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ ਤੇ ਇਕ ਸਮੇਂ ਉਸ ਨੇ ਬਿਨਾਂ ਕੋਈ ਸਕੋਰ ਬਣਾਏ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਦਿੱਲੀ ਸੰਭਲ ਨਹੀਂ ਸਕੀ ਤੇ ਸਟੋਈਨਿਸ (65) ਤੇ ਅਕਸ਼ਰ (42) ਦੇ ਸੰਘਰਸ਼ ਦੇ ਬਾਵਜੂਦ 20 ਓਵਰਾਂ 'ਚ ਅੱਠ ਵਿਕਟਾਂ 'ਤੇ 143 ਦੌੜਾਂ ਹੀ ਬਣਾ ਸਕੀ।