ਸਲਮਾਨ ਖਾਨ ਦੀ ਰੇਕੀ ਮਾਮਲੇ ਨੂੰ ਲੈ ਕੇ ਮੁੰਬਈ ਪੁਲਿਸ ਜਲਦ ਆਵੇਗੀ ਪੰਜਾਬ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਪੰਜਾਬ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਸੀ। ਬੀਤੀ ਦਿਨੀ ਪੁਲਿਸ ਨੇ ਭਾਰਤ-ਨੇਪਾਲ ਸਰਹੱਦ 'ਤੇ ਸ਼ੂਟਰ ਦੀਪਕ ਮੁੰਡੀ ਸਮੇਤ 2 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਸੀ ਹੁਣ ਮੁੰਬਈ ਪੁਲਿਸ ਜਲਦ ਪੰਜਾਬ ਆ ਕੇ ਸਲਮਾਨ ਖਾਨ ਦੀ ਰੇਕੀ ਕਰਨ ਵਾਲੇ ਕਪਿਲ ਪੰਡਿਤ ਕੋਲੋਂ ਪੁੱਛਗਿੱਛ ਕਰਨ ਲਈ ਆ ਰਹੀ ਹੈ।

ਜ਼ਿਕਰਯੋਗ ਹੈ ਕਿ ਬੀਤੀ ਦਿਨੀਂ ਦੋਸ਼ੀ ਕਪਿਲ ਕੋਲੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਸੀ ਕਿ ਉਹ ਕਾਫੀ ਸਮੇ ਤੋਂ ਸਲਮਾਨ ਖਾਨ ਦੀ ਰੇਕੀ ਕਰ ਰਹੇ ਹਨ। ਉਹ ਤੇ ਗੋਲਡੀ ਬਰਾੜ ਸਲਮਾਨ ਖਾਨ ਨੂੰ ਮਾਰਨ ਦੀ ਸਾਜਿਸ਼ ਕਰ ਰਹੇ ਸੀ ਪਰ ਸਲਮਾਨ ਖਾਨ ਦੀ ਸੁਰੱਖਿਆ ਵੱਧ ਹੋਣ ਕਾਰਨ ਉਹ ਅਸਫਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਮੁੰਬਈ ਪੁਲਿਸ ਵਲੋਂ ਪੰਜਾਬ ਪੁਲਿਸ ਨਾਲ ਸੰਪਰਕ ਕੀਤਾ ਗਿਆ ਹੈ। ਪੰਜਾਬ ਦੇ DGP ਗੌਰਵ ਯਾਦਵ ਨੇ ਕਪਿਲ ਪੰਡਿਤ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਗੱਲ ਦਾ ਖੁਲਾਸਾ ਕੀਤਾ ਕਿ ਉਹ ਲਾਰੈਂਸ ਦੇ ਇਸ਼ਾਰਿਆਂ ਤੇ ਸਲਮਾਨ ਖਾਨ ਦੀ ਰੇਕੀ ਕਰ ਰਹੀਆਂ ਸੀ । ਫਿਲਹਾਲ ਪੁਲਿਸ ਵਲੋਂ ਹਾਲੇ ਵੀ ਦੋਸ਼ੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।