ਮੁੰਬਈ ਔਰਤਾਂ ਲਈ ਸਭ ਤੋਂ ਸੁਰੱਖਿਅਤ ਸ਼ਹਿਰ : ਸ਼ਿਵ ਸੈਨਾ

by vikramsehajpal

ਮੁੰਬਈ (ਦੇਵ ਇੰਦਰਜੀਤ) : ਸ਼ਿਵ ਸੈਨਾ ਨੇ ਸੋਮਵਾਰ ਨੂੰ ਕਿਹਾ ਕਿ ਇੱਥੇ ਇਕ ਔਰਤ ਨਾਲ ਹੋਏ ਜਬਰ-ਜ਼ਿਨਾਹ ਅਤੇ ਕਤਲ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਪਰ ਮੁੰਬਈ ਦੁਨੀਆ ’ਚ ਔਰਤਾਂ ਲਈ ਸਭ ਤੋਂ ਸੁਰੱਖਿਅਤ ਸ਼ਹਿਰ ਹੈ। ਇਸ ਨੂੰ ਲੈ ਕੇ ਕਿਸੇ ਦੇ ਮਨ ਵਿਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਸ਼ਿਵ ਸੈਨਾ ਨੇ ਮੁੱਖ ਪੱਤਰ ‘ਸਾਮਨਾ’ ਦੇ ਸੰਪਾਦਕੀ ਵਿਚ ਕਿਹਾ ਗਿਆ ਕਿ ਮਹਾਰਾਸ਼ਟਰ ਵਿਚ ਔਰਤ ਖ਼ਿਲਾਫ਼ ਅਪਰਾਧ ਦੀ ਹਾਲ ਹੀ ਵਾਪਰੀ ਘਟਨਾ ਸੂਬੇ ਦੇ ਸੱਭਿਆਚਾਰ ’ਤੇ ਧੱਬਾ ਹੈ ਅਤੇ ਲੋਕਾਂ ਦਾ ਗੁੱਸਾ ਜਾਇਜ਼ ਹੈ।

ਸਾਕੀਨਾਕਾ ਇਲਾਕੇ ’ਚ ਸ਼ੁੱਕਰਵਾਰ ਤੜਕੇ ਇਕ ਵਿਅਕਤੀ ਨੇ 34 ਸਾਲਾ ਔਰਤ ਨਾਲ ਜਬਰ-ਜ਼ਿਨਾਹ ਕੀਤਾ ਸੀ ਅਤੇ ਉਸ ਨੂੰ ਗੰਭੀਰ ਹਾਲਤ ’ਚ ਖੜ੍ਹੇ ਟੈਂਪੂ ’ਚ ਸੁੱਟ ਕੇ ਫਰਾਰ ਹੋ ਗਿਆ ਸੀ। ਸ਼ਨੀਵਾਰ ਨੂੰ ਹਸਪਤਾਲ ਵਿਚ ਇਲਾਜ ਦੌਰਾਨ ਔਰਤ ਦੀ ਮੌਤ ਹੋ ਗਈ। ਮੁੰਬਈ ’ਚ ਵਾਪਰੀ ਇਸ ਦਰਿੰਦਗੀ ਨੇ ਦਿੱਲੀ ’ਚ 2012 ’ਚ ਹੋਏ ‘ਨਿਰਭਿਆ ਸਮੂਹਕ ਜਬਰ-ਜ਼ਿਨਾਹ’ ਦੀ ਯਾਦ ਨੂੰ ਤਾਜ਼ਾ ਕਰ ਦਿੱਤਾ। ਘਟਨਾ ਦੇ ਕੁਝ ਘੰਟਿਆਂ ਦੇ ਅੰਦਰ ਗਿ੍ਰਫ਼ਤਾਰ ਕੀਤੇ ਗਏ 45 ਸਾਲਾ ਸ਼ੱਕੀ ’ਤੇ ਕਤਲ ਦਾ ਦੋਸ਼ ਲਾਇਆ ਗਿਆ ਹੈ।

ਸਾਕੀਨਾਕਾ ਵਿਚ ਔਰਤ ਦੇ ਜਬਰ-ਜ਼ਿਨਾਹ ਅਤੇ ਕਤਲ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਪਰ ਮੁੰਬਈ ਔਰਤਾਂ ਲਈ ਦੁਨੀਆ ਦਾ ਸਭ ਤੋਂ ਸੁਰੱਖਿਅਤ ਸ਼ਹਿਰ ਹੈ ਅਤੇ ਕਿਸੇ ਦੇ ਮਨ ਵਿਚ ਇਸ ਬਾਰੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਸੰਪਾਦਕੀ ਵਿਚ ਸਾਕੀਨਾਕਾ ਇਲਾਕੇ ਵਿਚ ਵਾਪਰੇ ਇਸ ਘਿਣੌਨੀ ਵਾਰਦਾਤ ਨੂੰ ਲੈ ਕੇ ਕਿਹਾ ਗਿਆ ਇਕ ਔਰਤ ਨਾਲ ਅਜਿਹੀ ਦਰਿੰਦਗੀ ਭਿਆਨਕ ਵਿਕ੍ਰਿਤੀ ਕਾਰਨ ਹੁੰਦੀ ਹੈ, ਜਿਸ ਨੂੰ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਵੇਖਿਆ ਜਾ ਸਕਦਾ ਹੈ।

More News

NRI Post
..
NRI Post
..
NRI Post
..