ਮੁੰਬਈ ਦਹਿਸ਼ਤੀ ਹਮਲਿਆਂ ਦਾ ਸਰਗਨਾ ਲਖਵੀ ਗ੍ਰਿਫਤਾਰ

by vikramsehajpal

ਲਾਹੌਰ (ਦੇਵ ਇੰਦਰਜੀਤ)- ਮੁੰਬਈ ਦਹਿਸ਼ਤੀ ਹਮਲਿਆਂ ਦੇ ਸਰਗਨੇ ਅਤੇ ਲਸ਼ਕਰ-ਏ-ਤੋਇਬਾ ਦੇ ਅਪਰੇਸ਼ਨਜ਼ ਕਮਾਂਡਰ ਜ਼ਕੀ-ਉਰ-ਰਹਿਮਾਨ ਲਖਵੀ ਨੂੰ ਅੱਜ ਪਾਕਿਸਤਾਨ ਵਿੱਚ ਦਹਿਸ਼ਤੀ ਗਤੀਵਿਧੀਆਂ ਲਈ ਵਿੱਤ ਦੇਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ।

ਲਖਵੀ ਨੂੰ ਪੰਜਾਬ ਸੂਬੇ ਦੇ ਅਤਿਵਾਦ-ਵਿਰੋਧੀ ਵਿਭਾਗ (ਸੀਟੀਡੀ) ਵਲੋਂ ਗ੍ਰਿਫਤਾਰ ਕੀਤਾ ਗਿਆ ਹੈ। ਪ੍ਰੰਤੂ ਸੀਟੀਡੀ ਵਲੋਂ ਉਸ ਦੀ ਗ੍ਰਿਫਤਾਰੀ ਦੀ ਥਾਂ ਬਾਰੇ ਖ਼ੁਲਾਸਾ ਨਹੀਂ ਕੀਤਾ ਗਿਆ ਹੈ। ਲਖਵੀ (61) ਨੂੰ ਲਾਹੌਰ ਸਥਿਤ ਸੀਟੀਡੀ ਦੇ ਪੁਲੀਸ ਸਟੇਸ਼ਨ ਵਿੱਚ ਦਰਜ ਕੇਸ ਸਬੰਧੀ ਕਾਬੂ ਕੀਤਾ ਗਿਆ ਹੈ। ਲਖਵੀ ਨੂੰ ਸੰਯੁਕਤ ਰਾਸ਼ਟਰ ਵਲੋਂ ਵੀ ਦਹਿਸ਼ਤਗਰਦ ਐਲਾਨਿਆ ਹੋਇਆ ਹੈ। ਉਸ ਖ਼ਿਲਾਫ਼ ਕੇਸ ਦੀ ਸੁਣਵਾਈ ਅਤਿਵਾਦ-ਵਿਰੋਧੀ ਅਦਾਲਤ ਲਾਹੌਰ ਵਿੱਚ ਹੋਵੇਗੀ।

More News

NRI Post
..
NRI Post
..
NRI Post
..