ਰੇਤਾ ਚੁੱਕਣ ਨੂੰ ਲੈ ਕੇ 19 ਸਾਲਾਂ ਨੌਜਵਾਨ ਦਾ ਕਤਲ, ਜਾਣੋ ਪੂਰਾ ਮਾਮਲਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਪਿੰਡ ਮੁਬਾਰਕਪੁਰ ਸ਼ੇਖੇ ਵਿੱਚ ਰੇਤਾ ਚੁੱਕਣ ਨੂੰ ਲੈ ਕੇ ਹੋਈ ਲੜਾਈ ਦੌਰਾਨ ਹਥਿਆਰਾਂ ਤੇ ਇੰਟਾਂ ਮਾਰ ਕੇ 19 ਸਾਲਾਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਭੇਜ ਦਿੱਤਾ ਹੈ। ਭਰਤ ਨੇ ਪੁਲਿਸ ਨੂੰ ਦੱਸਿਆ ਕਿ ਉਹ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ ਤੇ ਉਸ ਦੇ 4 ਬੱਚੇ ਹਨ। ਕੁਝ ਦਿਨਾਂ ਤੋਂ ਗਲੀ ਵਿੱਚ ਰੇਤਾ ਸੁੱਟੀ ਹੋਈ ਸੀ। ਜਿਸ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਭਰਤ ਨੇ ਕਿਹਾ ਉਸ ਨੇ ਜ਼ਾਕਿਰ ਮੁਹੰਮਦ ਨੂੰ ਕਿਹਾ ਕਿ ਉਹ ਸੜਕ ਤੋਂ ਰੇਤਾ ਚੁੱਕ ਕੇ ਸਾਈਡ 'ਤੇ ਕਰ ਦੇਵੇ ।

ਇਸ ਦੌਰਾਨ ਹੀ ਜ਼ਾਕਿਰ ਮੁਹੰਮਦ ਜਲਾਲੂਦੀਨ ਸੰਵਰ ਸਮੇਤ ਹੋਰ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਤੇ ਇੰਟਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜਖ਼ਮੀ ਕਰ ਦਿੱਤਾ, ਜਦੋ ਉਸ ਦਾ ਰੌਲਾ ਸੁਣਕੇ ਉਸ ਦੀ ਪਤਨੀ ਚਿੰਤਾ ਤੇ ਪੁੱਤ ਅੰਮ੍ਰਿਤ ਸਿੰਘ ਸਮੇਤ ਬਾਕੀ ਪਰਿਵਾਰਿਕ ਮੈਬਰ ਬਾਹਰ ਆਏ ਤਾਂ ਉਨ੍ਹਾਂ ਨੇ ਛੁਡਵਾਉਣ ਦੀ ਕਾਫੀ ਕੋਸ਼ਿਸ਼ ਕੀਤੀ। ਇਸ ਦੌਰਾਨ ਹਮਲਾਵਰਾਂ ਨੇ ਅੰਮ੍ਰਿਤ ਸਿੰਘ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਗੰਭੀਰ ਜਖ਼ਮੀ ਹੋ ਗਿਆ ।ਲੋਕਾਂ ਵਲੋਂ ਭਰਤ ਤੇ ਅੰਮ੍ਰਿਤ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਡਾਕਟਰਾਂ ਵਲੋਂ ਅੰਮ੍ਰਿਤ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਹਮਲਵਾਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ । ਫਿਲਹਾਲ ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ।